28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਵਿਖੇ ਮੈਨੇਜਮੈਂਟ ਕੋਟੇ 'ਚ ਡੀ.ਐਲ.ਐਡ ਦੀਆਂ ਕੁਝ ਸੀਟਾਂ ਖ਼ਾਲੀ

ਅਜੀਤ ਡੈਸਕ 22-11-2025
ਗੁਰਦਾਸਪੁਰ, 21 ਨਵੰਬਰ (ਪੰਕਜ ਸ਼ਰਮਾ)- ਸ਼ਿਵਾਲਿਕ ਗਰੁੱਪ ਆਫ਼ ਐਜੂਕੇਸ਼ਨ ਗੁਰਦਾਸਪੁਰ ਵਿਖੇ ਮੈਨੇਜਮੈਂਟ ਕੋਟੇ ਵਿਚ ਡੀ.ਐਲ.ਐਡ. 'ਚ ਦਾਖ਼ਲੇ ਲਈ ਕੁਝ ਹੀ ਸੀਟਾਂ ਖ਼ਾਲੀ ਰਹਿ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵਾਲਿਕ ਗਰੁੱਪ ਆਫ ਕਾਲਜਸ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਡੀ.ਐਲ.ਐਡ (ਈ.ਟੀ.ਟੀ) ਦੋ ਸਾਲਾ ਕੋਰਸ ਵਿਚ ਸੈਸ਼ਨ 2025-27 ਲਈ ਕੁਝ ਸੀਟਾਂ ਖ਼ਾਲੀ ਹਨ, ਚਾਹਵਾਨ ਵਿਦਿਆਰਥੀ ਜਿਨ੍ਹਾਂ ਦੇ ਐੱਸ.ਸੀ.ਈ.ਆਰ.ਟੀ ਵਲੋਂ ਕਰਵਾਈ ਗਈ ਦਾਖ਼ਲਾ ਪ੍ਰਵੇਸ਼ ਪ੍ਰੀਖਿਆ 'ਚੋਂ ਘੱਟੋ ਘੱਟ 50 ਫ਼ੀਸਦੀ ਜਨਰਲ ਕੈਟਾਗਰੀ ਵਿਚੋਂ ਤੇ ਐਸ.ਸੀ/ ਐਸ.ਟੀ./ਓ.ਬੀ.ਸੀ/ਬੀ.ਸੀ ਵਿਚੋਂ 45 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਉਹ ਵਿਦਿਆਰਥੀ ਮੈਨੇਜਮੈਂਟ ਕੋਟੇ ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਐੱਸ.ਸੀ.ਤੇ ਲੋੜਵੰਦ ਵਿਦਿਆਰਥੀਆਂ ਲਈ ਕਾਲਜ ਵਲੋਂ ਫ਼ੀਸ 'ਚ ਛੋਟ ਦਿੱਤੀ ਜਾਵੇਗੀ, ਵਿਦਿਆਰਥੀ ਇਸ ਮੌਕੇ ਦਾ ਲਾਭ ਉਠਾਉਣ ਤੇ ਜਲਦ ਕਾਲਜ ਪਹੁੰਚ ਕੇ ਆਪਣਾ ਦਾਖ਼ਲਾ ਕਰਵਾਉਣ |
ਪਿਛਲੀ ਖ਼ਬਰ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਡਿਵਾਈਨ ਵਿਲ ਪਬਲਿਕ ਸਕੂਲ ਦੀ ਗੁਰਮਤਿ ਇਮਤਿਹਾਨ ਕੇਂਦਰ ਵਜੋਂ ਚੋਣ ਅਗਲੀ ਖ਼ਬਰ ਕਾਦੀਆਂ ਸ਼ਹਿਰ ਲਈ ਪਾਣੀ ਪ੍ਰੋਜੈਕਟ ਦੀ ਮਨਜ਼ੂਰੀ ਦੇਣ 'ਤੇ ਮੰਤਰੀ ਡਾ. ਰਵਜੋਤ ਸਿੰਘ ਦਾ ਜਗਰੂਪ ਸਿੰਘ ਸੇਖਵਾਂ ਵਲੋਂ ਧੰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।