09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰਾਵੀ ਪੁਲ 'ਤੇ ਦੋ ਟਰੱਕਾਂ ਦੀ ਟੱਕਰ, ਡਰਾਈਵਰ ਜ਼ਖ਼ਮੀ

ਅਜੀਤ ਡੈਸਕ 23-11-2025
ਬਮਿਆਲ/ਤਾਰਾਗੜ੍ਹ, 22 ਨਵੰਬਰ (ਰਕੇਸ਼ ਸ਼ਰਮਾ/ਸੋਹਨ ਲਾਲ)-ਬੀਤੀ ਰਾਤ 12 ਵਜੇ ਦੇ ਕਰੀਬ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਅਧੀਨ ਰਾਵੀ ਦਰਿਆ 'ਤੇ ਬਣੇ ਕਥਲੌਰ ਪੁਲ 'ਤੇ ਦੋ ਟਰੱਕਾਂ ਦੀ ਆਪਸ ਵਿਚ ਟੱਕਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਟੱਕਰ ਵਿਚ ਇਕ ਟਰੱਕ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਿੱਪਰ ਜੋ ਕਰੈਸ਼ਰ ਤੋਂ ਬੱਜਰੀ ਲੈ ਕੇ ਦੀਨਾਨਗਰ ਵੱਲ ਜਾ ਰਹੀ ਸੀ ਕਿ ਦੂਜੇ ਪਾਸੇ ਇਕ ਟਰੱਕ ਸਬਜ਼ੀ ਲੈ ਕੇ ਜੰਮੂ ਕਸ਼ਮੀਰ ਵੱਲ ਜਾ ਰਿਹਾ ਸੀ ਜਿਸ ਦੇ ਚੱਲਦੇ ਕਥਲੌਰ ਪੁਲ 'ਤੇ ਪਹੁੰਚਣ ਸਮੇਂ ਸੰਤੁਲਨ ਵਿਗੜਨ ਕਾਰਨ ਦੋਹਾਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ | ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ 12 ਵਜੇ ਕਰੀਬ ਪੁੱਲ ਤੋਂ ਇਕ ਜ਼ਬਰਦਸਤ ਟੱਕਰ ਹੋਣ ਦੀ ਆਵਾਜ਼ ਆਈ ਤੇ ਪੁਲ ਦੇ ਨਜ਼ਦੀਕ ਸਥਿਤ ਗੁਰਦੁਆਰਾ ਸਾਹਿਬ ਤੋਂ ਕਾਰ ਸੇਵਾ ਦੇ ਕੁਝ ਸੇਵਕਾਂ ਵਲੋਂ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜ਼ਖਮੀ ਟਰੱਕ ਡਰਾਈਵਰ ਨੂੰ ਟਰੱਕ ਤੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ | ਜਦੋਂ ਕਿ ਸਵੇਰ ਤੱਕ ਇਸ ਪੁੱਲ ਤੋਂ ਆਵਾਜਾਈ ਬੰਦ ਸੀ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਟਰੱਕਾਂ ਨੂੰ ਸਾਈਡ 'ਤੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ ਗਈ |
ਪਿਛਲੀ ਖ਼ਬਰ ਪਿੰਡ ਐਮਾ ਚੰਗਾ ਵਿਖੇ 5 ਲੱਖ ਦੀ ਲਾਗਤ ਨਾਲ ਬਣਨ ਵਾਲੀ ਚਾਰਦੀਵਾਰੀ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਨਵਾਂ ਟਰਾਂਸਫ਼ਾਰਮਰ ਲੱਗਣ ਨਾਲ ਪਲਾਹ ਦੇ ਲੋਕਾਂ ਨੰੂ ਘੱਟ ਵੋਲਟੇਜ ਦੀ ਸਮੱਸਿਆ ਤੋਂ ਮਿਲੀ ਨਿਜਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।