10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪ੍ਰਤਾਪ ਵਰਲਡ ਸਕੂਲ ਨੇ ਕਵੀਨਜ਼ ਕਾਮਨ ਵੈੱਲਥ ਲੇਖ ਮੁਕਾਬਲੇ 'ਚ ਵਿਸ਼ਵ ਪੱਧਰੀ ਸਫਲਤਾ ਪ੍ਰਾਪਤ ਕੀਤੀ

ਅਜੀਤ ਡੈਸਕ 23-11-2025
ਪਠਾਨਕੋਟ, 22 ਨਵੰਬਰ (ਸੰਧੂ)- ਪ੍ਰਤਾਪ ਵਰਲਡ ਸਕੂਲ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ ਕਿ ਇਸ ਦੇ ਚਾਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਕਵੀਨਜ਼ ਕਾਮਨ ਵੈੱਲਥ ਲੇਖ ਮੁਕਾਬਲੇ 2025 ਵਿਚ ਸਿਖਰਲੇ ਸਥਾਨ ਪ੍ਰਾਪਤ ਕੀਤੇ ਹਨ ਜੋ ਕਿ ਸਕੂਲਾਂ ਲਈ ਦੁਨੀਆ ਦਾ ਸਭ ਤੋਂ ਪੁਰਾਣਾ ਅੰਤਰਰਾਸ਼ਟਰੀ ਲਿਖਣ ਮੁਕਾਬਲਾ ਹੈ | ਸਕੂਲ ਦੇ ਜਗਰਾਜ ਸਿੰਘ (ਕਲਾਸ 10) ਤੇ ਰਵੀਪਾਲ ਸਿੰਘ ਕਾਹਲੋਂ (ਕਲਾਸ 12 ਆਰਟਸ) ਨੂੰ ਗੋਲਡ ਐਵਾਰਡ ਜਿੱਤਣ ਲਈ ਵਧਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਪ੍ਰਗਿਆਨ ਪ੍ਰਤੀਕ (ਕਲਾਸ 10) ਅਤੇ ਪ੍ਰਗੁਨ ਸ਼ਰਮਾ (ਕਲਾਸ 10) ਨੇ ਕਾਂਸੀ ਪੁਰਸਕਾਰ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ | ਮੁਕਾਬਲੇ 'ਚ 54 ਮੈਂਬਰ ਦੇਸ਼ਾਂ ਤੋਂ ਕੁੱਲ 53,434 ਐਂਟਰੀਆਂ ਪ੍ਰਾਪਤ ਹੋਈਆਂ ਜੋ ਇਸ ਸਮਾਗਮ ਦੇ ਵਿਸ਼ਵ ਪੱਧਰ ਤੇ ਮਾਣ ਨੂੰ ਦਰਸਾਉਂਦੀਆਂ ਹਨ | ਰਾਸ਼ਟਰ ਮੰਡਲ ਭਰ ਦੇ ਹਜ਼ਾਰਾਂ ਨੌਜਵਾਨ ਲੇਖਕਾਂ 'ਚ ਉੱਤਮਤਾ ਪ੍ਰਾਪਤ ਕਰਨਾ ਸਾਡੇ ਵਿਦਿਆਰਥੀਆਂ ਦੀ ਅਸਾਧਾਰਨ ਯੋਗਤਾ ਦਾ ਪ੍ਰਮਾਣ ਹੈ ਤੇ ਪੂਰੇ ਪ੍ਰਤਾਪ ਵਰਲਡ ਸਕੂਲ ਭਾਈਚਾਰੇ ਲਈ ਮਾਣ ਦੀ ਗੱਲ ਹੈ | 1883 ਤੋਂ ਰਾਇਲ ਕਾਮਨ ਵੈਲਥ ਸੁਸਾਇਟੀ ਦੁਆਰਾ ਆਯੋਜਿਤ, ਇਹ ਮੁਕਾਬਲਾ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਸਥਿਰਤਾ, ਸਮਾਨਤਾ, ਲੀਡਰਸ਼ਿਪ ਤੇ ਭਾਈਚਾਰਕ ਵਿਕਾਸ ਵਰਗੀਆਂ ਮੌਜੂਦਾ ਵਿਸ਼ਵ-ਵਿਆਪੀ ਚੁਨੌਤੀਆਂ 'ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਦਾ ਹੈ | ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਭਵਿੱਖ ਦੇ ਚਿੰਤਕਾਂ, ਸ਼ਕਤੀਸ਼ਾਲੀ ਸੰਚਾਰਕਾਂ ਅਤੇ ਸਮਾਜਿਕ ਤੌਰ 'ਤੇ ਚੇਤੰਨ ਵਿਸ਼ਵ-ਵਿਆਪੀ ਨਾਗਰਿਕਾਂ ਨੂੰ ਤਿਆਰ ਕਰਨ ਲਈ ਸਕੂਲ ਦੀ ਨਿਰੰਤਰ ਵਚਨਬੱਧਤਾ ਦਾ ਪ੍ਰਮਾਣ ਹਨ | ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਇਸ ਪ੍ਰਾਪਤੀ 'ਤੇ ਮਾਣ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਹੀ ਮਾਰਗ ਦਰਸ਼ਨ ਤੇ ਵਾਤਾਵਰਨ ਦਿੱਤੇ ਜਾਣ 'ਤੇ ਨੌਜਵਾਨ ਦਿਮਾਗ਼ ਵਿਸ਼ਵ-ਵਿਆਪੀ ਪੱਧਰ 'ਤੇ ਬਹੁਤ ਪ੍ਰਭਾਵ ਪਾ ਸਕਦੇ ਹਨ | ਇਸ ਵਕਾਰੀ ਪਲੇਟਫ਼ਾਰਮ 'ਤੇ ਉਨ੍ਹਾਂ ਦੀ ਸਫਲਤਾ ਆਤਮ-ਵਿਸ਼ਵਾਸ, ਰਚਨਾਤਮਿਕਤਾ ਅਤੇ ਆਲੋਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਨ ਵਿਚ ਸਾਡੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ |
ਪਿਛਲੀ ਖ਼ਬਰ ਹਲਕਾ ਇੰਚਾਰਜ ਚੇਅਰਮੈਨ ਵਿਭੂਤੀ ਸ਼ਰਮਾ ਨੇ ਗੁਰਦੁਆਰਾ ਆਬਾਦਗੜ੍ਹ ਵਿਖੇ ਨਗਰ ਕੀਰਤਨ ਦਾ ਕੀਤਾ ਸਵਾਗਤ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਰਕਾਰੀ ਸਕੂਲਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।