20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸਰਕਾਰੀ ਪ੍ਰਾਇਮਰੀ ਸਕੂਲ ਖਾਨੋਵਾਲ ਵਿਖੇ ਸ਼ਹੀਦੀ ਪੁਰਬ ਮਨਾਇਆ

ਅਜੀਤ ਡੈਸਕ 25-11-2025
ਵਡਾਲਾ ਬਾਂਗਰ, 24 ਨਵੰਬਰ (ਭੁੰਬਲੀ)- ਸਰਕਾਰੀ ਪ੍ਰਾਇਮਰੀ ਸਕੂਲ ਖਾਨੋਵਾਲ ਦੇ ਅਧਿਆਪਕਾਂ ਤੇ ਬੱਚਿਆਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਸ਼ਤਾਬਦੀ ਨੂੰ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਵਿਚ ਇਸ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਕੀਰਤਨ ਸਮਾਗਮ ਵੀ ਕਰਵਾਇਆ ਗਿਆ ਜਿਸ ਵਿਚ ਭਾਈ ਰਵਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲਿਆਂ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ | ਇਸ ਮੌਕੇ ਸਕੂਲੀ ਬੱਚਿਆਂ ਵਲੋਂ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਧਾਰਮਿਕ ਕਵਿਤਾਵਾਂ ਤੇ ਕਵੀਸ਼ਰੀ ਵੀ ਪੇਸ਼ ਕੀਤੀ ਗਈ | ਸਮਾਗਮ 'ਚ ਪਹੁੰਚੇ ਅਧਿਆਪਕਾਂ ਜਿੰਨ੍ਹਾਂ ਵਿਚ ਹੈੱਡ. ਦਲਜੀਤ ਸਿੰਘ ਕਲਾਨੌਰ ਵਾਲਿਆਂ ਤੇ ਹੋਰਨਾਂ ਬੁਲਾਰਿਆਂ ਨੇ ਬੱਚਿਆਂ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਵਿਸਥਾਰ ਸਾਹਿਤ ਚਾਨਣਾ ਪਾਇਆ | ਇਸ ਮੌਕੇ ਦਲਜੀਤ ਸਿੰਘ ਮੁਖੀ ਸ. ਹਾਈ ਸਕੂਲ ਖਾਨੋਵਾਲ, ਮੁਖੀ ਸਤਬੀਰ ਸਿੰਘ ਕਾਹਲੋਂ, ਹਰਮਿੰਦਰ ਸਿੰਘ ਕਲਰਕ, ਮੈਡਮ ਪ੍ਰਭਜੋਤ ਕੌਰ, ਮਾ. ਅੰਮਿ੍ਤਬੀਰ ਸਿੰਘ ਕੈਲੇ ਕਲਾਂ, ਮਾ. ਓਮ ਪ੍ਰਕਾਸ਼, ਮੈਡਮ ਰਾਜਦੀਪ ਕੌਰ, ਰੁਪਿੰਦਰ ਕੌਰ, ਅਮਰਬੀਰ ਸਿੰਘ ਸੀ.ਐੱਚ.ਟੀ., ਸਿਕੰਦਰ ਸਿੰਘ ਭਗਵਾਨਪੁਰ, ਪ੍ਰਗਟ ਸਿੰਘ ਵਡਾਲਾ ਬਾਂਗਰ, ਹਰਜੀਤ ਸਿੰਘ ਅਰਲੀਭੰਨ, ਗੁਲਜੀਤ ਕੌਰ, ਹਰਜੀਤ ਸਿੰਘ ਮਸਤਕੋਟ, ਉਂਕਾਰ ਸਿੰਘ ਭਗਵਾਨਪੁਰ, ਰਣਜੀਤ ਸਿੰਘ ਭਗਵਾਨਪੁਰ ਸਮੇਤ ਹੋਰ ਵੱਖ-ਵੱਖ ਸਕੂਲਾਂ ਤੋਂ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਚੰਡੀਗੜ੍ਹ 'ਤੇ ਸਿਰਫ਼ ਪੰਜਾਬ ਦਾ ਹੱਕ– ਅਮਿਤ ਵਿੱਜ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਗੂਆਂ ਦੀ ਅਹਿਮ ਬੈਠਕ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।