20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਅਗਰਵਾਲ ਸਭਾ ਨੇ ਪਰਿਵਾਰ ਮਿਲਨ ਸਮਾਗਮ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲਿਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 25-11-2025
ਪਠਾਨਕੋਟ, 24 ਨਵੰਬਰ (ਸੰਧੂ)- ਅਗਰਵਾਲ ਸਭਾ ਪਠਾਨਕੋਟ ਨੇ ਢਾਂਗੂ ਰੋਡ 'ਤੇ ਸਥਿਤ ਅਗਰਵਾਲ ਭਵਨ ਵਿਚ ਇਕ ਪਰਿਵਾਰ ਮਿਲਨ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰੇਮ ਗਰਗ ਨੇ ਕੀਤੀ | ਸਭਾ ਦੇ ਮੈਂਬਰਾਂ ਨੇ ਮਹਾਰਾਜਾ ਅਗਰਸੇਨ ਦੀ ਤਸਵੀਰ ਦੇ ਸਾਹਮਣੇ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ | ਮੌਜੂਦ ਮੈਂਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਸਭਾ ਲੋੜਵੰਦਾਂ ਲਈ ਵਿਸ਼ੇਸ਼ ਯੋਗਦਾਨ ਪਾ ਰਹੀ ਹੈ ਜਿਸ ਵਿਚ ਇਕ ਮੁਫ਼ਤ ਡਿਸਪੈਂਸਰੀ, ਇਕ ਫਿਜ਼ੀਉਥੈਰੇਪੀ ਲੈਬ ਤੇ ਲੋੜਵੰਦ ਬੱਚਿਆਂ ਲਈ ਵਿੱਦਿਅਕ ਸਮੱਗਰੀ ਵਰਗੇ ਪ੍ਰੋਜੈਕਟ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਪਰਿਵਾਰ ਮਿਲਨ ਸਮਾਗਮ ਦਾ ਮੁੱਖ ਉਦੇਸ਼ ਅਗਰਵਾਲ ਭਾਈਚਾਰੇ ਨੂੰ ਇਕਜੁੱਟ ਕਰਨਾ ਹੈ | ਮਹਿਲਾ ਮੰਡਲ ਨੇ ਵੱਖ-ਵੱਖ ਖੇਡਾਂ ਕਰਵਾਈਆਂ ਤੇ ਬੱਚਿਆਂ ਨੂੰ ਤੋਹਫ਼ੇ ਭੇਟ ਕੀਤੇ | ਸਮਾਗਮ ਦੌਰਾਨ ਅਗਰਵਾਲ ਭਾਈਚਾਰੇ ਨੂੰ ਉਨ੍ਹਾਂ ਦੇ ਵਿਸ਼ੇਸ਼ ਸਮਰਥਨ ਲਈ ਪ੍ਰਦੀਪ ਅਗਰਵਾਲ ਤੇ ਡਿਪਟੀ ਡਾਇਰੈਕਟਰ ਅਟਾਰਨੀ ਅੰਬਿਕਾ ਗੁਪਤਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ 104 ਪਰਿਵਾਰਾਂ ਨੇ ਹਿੱਸਾ ਲਿਆ, ਜਦੋਂ ਕਿ ਅਨੁਰਿਤੀ ਗਰਗ ਤੇ ਰਿੰਪੀ ਗਰਗ ਨੇ ਪ੍ਰਬੰਧਾਂ ਤੇ ਗਤੀਵਿਧੀਆਂ ਦੇ ਸਫਲਤਾ ਪੂਰਵਕ ਤਾਲਮੇਲ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਜਨਰਲ ਸਕੱਤਰ ਪ੍ਰਸ਼ਾਂਤ ਮਿੱਤਲ, ਕੈਸ਼ੀਅਰ ਪ੍ਰਦੀਪ ਅਗਰਵਾਲ, ਸੰਜੇ ਅਗਰਵਾਲ, ਸੁਰੇਂਦਰ ਮਿੱਤਲ, ਸੰਜੀਵ ਗੁਪਤਾ, ਆਦਰਸ਼ ਅਗਰਵਾਲ, ਅਜੇ ਗੋਇਲ, ਅਸ਼ੋਕ ਗੁਪਤਾ, ਮਹਿੰਦਰ ਨਾਥ ਗੁਪਤਾ, ਹਰੀਸ਼, ਵਿਜੇ ਅਗਰਵਾਲ ਤੇ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ 41 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਹਲਕਾ ਭੋਆ ਦੇ ਪਿੰਡਾਂ 'ਚ 'ਜਿਸ ਦਾ ਖੇਤ, ਉਸ ਦੀ ਰੇਤ' ਕਾਨੰੂਨ ਤਹਿਤ ਹੋ ਰਹੀ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ, ਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।