ਤਾਰਾਗੜ੍ਹ, 24 ਨਵੰਬਰ (ਸੋਹਨ ਲਾਲ)- ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੰੂ ਰਾਹਤ ਦੇਣ ਲਈ 'ਜਿਸ ਦਾ ਖੇਤ, ਉਸ ਦੀ ਰੇਤ' ਕਾਨੰੂਨ ਪਾਸ ਕੀਤਾ ਸੀ, ਤਾਂ ਜੋ ਹੜ੍ਹ ਪ੍ਰਭਾਵਿਤ ਕਿਸਾਨਾਂ ਨੰੂ ਰਾਹਤ ਮਿਲ ਸਕੇ | ਦੱਸ ਦੇਈਏ ਕਿ ਇਨ੍ਹਾਂ ਹੜ੍ਹ ਪ੍ਰਭਾਵਿਤਾਂ ਦੀ ਆੜ ਵਿਚ ਰੇਤ ਮਾਫੀਆ ਰਾਤ ਨੰੂ ਪਿੰਡ ਰਾਜੀ ਬੇਲੀ, ਜੱਗੂ ਜਗੀਰ, ਕਥਲੌਰ ਪੁਲ, ਤਾਸ ਤੇ ਸਹਾਰਨਪੁਰ ਪਿੰਡਾਂ ਵਿਚ ਰਾਤ ਨੰੂ 8 ਵਜੇ ਤੋਂ ਲੈ ਕੇ ਰਾਤ 3 ਵਜੇ ਤੱਕ ਬਿਨਾਂ ਕਿਸੇ ਡਰ ਤੋਂ ਨਜਾਇਜ਼ ਮਾਈਨਿੰਗ ਕਰ ਰਹੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੰਜ ਲੱਗਦਾ ਹੈ ਕਿ ਮਾਈਨਿੰਗ ਵਿਭਾਗ, ਪ੍ਰਸ਼ਾਸਨ ਤੇ ਸਰਕਾਰ ਦੀ ਮਿਲੀਭੁਗਤ ਨਾਲ ਹੀ ਇਹ ਨਜਾਇਜ਼ ਮਾਈਨਿੰਗ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਭੋਲੇ ਭਾਲੇ ਕਿਸਾਨਾਂ ਨੰੂ ਲਾਲਚ ਦੇ ਕੇ ਆਪਣੇ ਨਾਲ ਕਿਸਾਨਾਂ ਦੇ ਖੇਤਾਂ ਵਿਚੋਂ ਅਤੇ ਦਰਿਆ ਵਿਚੋਂ ਵੱਡੀ ਮਾਤਰਾ 'ਚ ਨਜਾਇਜ਼ ਢੰਗ ਨਾਲ ਰੇਤ ਕੱਢ ਰਹੇ ਹਨ ਪਰ ਇਸ ਪਾਸੇ ਨਾ ਤਾਂ ਸਬੰਧਿਤ ਵਿਭਾਗ, ਨਾ ਪ੍ਰਸ਼ਾਸਨ ਤੇ ਨਾ ਹੀ ਸਰਕਾਰ ਧਿਆਨ ਦੇ ਰਹੇ ਹਨ | ਲੋਕਾਂ ਸਬੰਧਿਤ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਲਕਾ ਭੋਆ ਵਿਚ ਨਜਾਇਜ਼ ਮਾਈਨਿੰਗ 'ਤੇ ਰੋਕ ਲਗਾਈ ਜਾਵੇ |