18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੇ 16ਵੇਂ ਗੰਨਾ ਪਿੜਾਈ ਸੀਜ਼ਨ ਦੀ ਹੋਈ ਸ਼ੁਰੂਆਤ

ਅਜੀਤ ਡੈਸਕ 04-12-2025
ਹਰਚੋਵਾਲ, 3 ਦਸੰਬਰ (ਰਣਜੋਧ ਸਿੰਘ ਭਾਮ/ਢਿੱਲੋਂ) - ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੇ 16ਵੇਂ ਗੰਨਾ ਪਿੜਾਈ ਸੀਜ਼ਨ ਦੀ ਅੱਜ ਸ਼ੁਰੂਆਤ ਹੋ ਗਈ | ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਚੱਡਾ ਪਰਿਵਾਰ, ਮਿੱਲ ਪ੍ਰਬੰਧਕਾਂ, ਵਰਕਰਾਂ ਅਤੇ ਇਲਾਕੇ ਦੇ ਕਿਸਾਨਾਂ ਵਲੋਂ ਅਰਦਾਸ ਕਰਵਾ ਕੇ ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੇ 16ਵੇਂ ਗੰਨਾ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਮਿੱਲ ਦੇ ਐੱਮ.ਡੀ. ਜਸਦੀਪ ਕੌਰ ਚੱਡਾ ਅਤੇ ਉਨ੍ਹਾਂ ਦੇ ਨਾਲ ਸਾਰੀ ਪ੍ਰਬੰਧਕ ਕਮੇਟੀ ਸੀ.ਈ.ਓ. ਸ੍ਰੀ ਰਜਨੀਸ਼ ਵਾਧਵਾ, ਸੀ.ਈ.ਓ. ਪ੍ਰਦੀਪ ਆਹੂਜਾ, ਸੀਨੀਅਰ ਵੀ.ਪੀ. ਸਮੀਰ ਮਜੂਮਦਾਰ, ਵੀ.ਪੀ. ਏ.ਬੀ. ਗਰੇਨ ਸ੍ਰੀ ਮਨੀਸ਼ ਤਿਆਗੀ, ਜਨਰਲ ਮੈਨੇਜਰ ਪਰਮਜੀਤ ਸਿੰਘ ਰੰਧਾਵਾ, ਜਨਰਲ ਮੈਨੇਜਰ ਕੇਨ ਸਤਿੰਦਰ ਸਿੰਘ, ਚੀਫ ਜਨਰਲ ਮੈਨੇਜਰ ਸੁਰੇਸ਼ ਚੌਧਰੀ, ਜੀ.ਐਮ. ਗਿਆਨ ਵਰਿਧੀ ਚਤਰਵੇਦੀ, ਹੈੱਡ ਅਕਾਊਾਟ ਅਫਸਰ ਸ੍ਰੀ ਅਨੁਜ ਉੱਪਲ, ਕਿ੍ਸ਼ਨ ਕੁਮਾਰ ਪਲਾਂਟ ਹੈੱਡ, ਜੀ.ਐਮ. ਲਵ ਕੁਸ਼ ਤਿਆਗੀ, ਜੀ.ਐਮ. ਕਿ੍ਸ਼ਨ ਲਾਲ, ਡੀ.ਜੀ.ਐਮ. ਬਿਕਰਮਜੀਤ ਸਿੰਘ ਬੇਦੀ, ਮੈਨੇਜਰ ਵਿਸਾਲ ਸ਼ਰਮਾ, ਮੁਖੀ ਹਾਰਟੀਕਲਚਰ ਜੇ.ਐਸ. ਰਾੜਾ, ਐਚ. ਆਰ. ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ ਯਾਰਡ ਇੰਚਾਰਜ ਤੇ ਇਲਾਕੇ ਦੇ ਉੱਘੇ ਕਿਸਾਨ ਹਾਜ਼ਰ ਸਨ | ਐੱਮ.ਡੀ. ਜਸਦੀਪ ਕੌਰ ਚੱਡਾ ਨੇ ਇਲਾਕੇ ਦੇ ਕਿਸਾਨਾਂ ਨੂੰ ਕਿਹਾ ਕਿ ਉਹ ਸਾਫ ਸੁਥਰਾ ਗੰਨਾ ਮਿੱਲ ਵਿਚ ਲਿਆਉਣ ਕਿਉਂਕਿ ਇਹ ਮਿੱਲ ਸਾਰੇ ਕਿਸਾਨਾਂ ਦੀ ਆਪਣੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡ ਪ੍ਰਤੀਯੋਗਤਾ 'ਚ ਛੀਨਾ ਬੇਟ ਸਕੂਲ ਨੇ ਮਾਰੀ ਬਾਜ਼ੀ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਮੂਹਰੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।