09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 26-12-2025
ਧਾਰੀਵਾਲ, 25 ਦਸੰਬਰ (ਜੇਮਸ ਨਾਹਰ)- ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਕਿ੍ਸਮਸ ਮੌਕੇ ਸੰਗਤਾਂ ਵਲੋਂ ਪਿੰਡ ਪੀਰ ਦੀ ਸੈਨ, ਨੰਗਲ ਬੱਬਰ ਆਦਿ ਪਿੰਡਾਂ 'ਚ ਸ਼ੋਭਾ ਯਾਤਰਾ ਕੱਢ ਕੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਗਈ | ਸੰਗਤਾਂ ਵਲੋਂ ਡਾਕਟਰ ਨਿਰਮਲ ਸਿੰਘ, ਡਾਕਟਰ ਮਨੋਹਰ ਲਾਲ, ਡਾਕਟਰ ਸੋਨੂੰ, ਹਿਤਪਾਲ ਸਿੰਘ ਬੱਬਰੀ, ਜੂਸਾ ਮਸੀਹ, ਕੁਲਜੀਤ ਮਸੀਹ, ਕੈਪਟਨ ਅਰੁਣ, ਦਵਿੰਦਰ ਮਸੀਹ ਆਦਿ ਦਾ ਫੁੱਲ ਮਾਲਾ ਨਾਲ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਸੰਗਤਾਂ ਵਲੋਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕਰਦੇ ਹੋਏ ਭਜਨਾਂ ਦਾ ਗੁਣਗਾਨ ਕੀਤਾ ਗਿਆ |
ਪਿਛਲੀ ਖ਼ਬਰ ਸੰਤਨੀ ਤਰੇਜ਼ਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਵਿਖੇ ਕਿ੍ਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 'ਆਪ' ਸੀਨੀਅਰ ਆਗੂ ਹਿੱਤਪਾਲ ਸਿੰਘ ਗਿੱਲ ਤੇ ਸਰਪੰਚ ਸੁਖਦੇਵ ਕੌਰ ਨੇ ਕ੍ਰਿਸਮਸ ਸਮਾਗਮ ਆਰੰਭ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।