06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ 'ਚ ਪਿੰਡ ਡੇਰਾ ਪਠਾਣਾ 'ਚ ਸਮਾਗਮ

ਅਜੀਤ ਡੈਸਕ 26-12-2025
ਕੋਟਲੀ ਸੂਰਤ ਮੱਲ੍ਹੀ, 25 ਦਸੰਬਰ (ਕੁਲਦੀਪ ਸਿੰਘ ਨਾਗਰਾ)-ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਵਿਚ ਨੇੜਲੇ ਪਿੰਡ ਡੇਰਾ ਪਠਾਣਾ ਦੇ ਮਸੀਹ ਨੌਜਵਾਨਾਂ ਵਲੋਂ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮਸੀਹ ਪ੍ਰਚਾਰਕਾਂ ਨੇ ਪਵਿੱਤਰ ਬਾਈਬਲ ਦੁਆਰਾ ਹਾਜ਼ਰਾਂ ਨੂੰ ਨਿਹਾਲ ਕਰਦਿਆਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਸੰਗਤਾਂ ਨੂੰ ਵਧਾਈ ਦਿੱਤੀ | ਇਸ ਤੋਂ ਇਲਾਵਾ ਹੋਰ ਪ੍ਰਚਾਰਕਾਂ ਵਲੋਂ ਮਸੀਹ ਭਜਨ ਗਾ ਕੇ ਪ੍ਰਭੂ ਯਿਸੂ ਮਸੀਹ ਦੀ ਵਡਿਆਈ ਕੀਤੀ ਗਈ | ਇਸੇ ਤਰ੍ਹਾਂ ਨੇੜਲੇ ਪਿੰਡ ਅਲੀਨੰਗਲ, ਸ਼ਿਕਾਰ ਮਾਛੀਆ, ਰਾਏਚੱਕ ਵਿਖੇ ਵੀ ਮਸੀਹ ਸਮਾਗਮ ਕਰਵਾਏ ਗਏ | ਮਸੀਹ ਸਮਾਗਮ ਵਿਚ ਉਚੇਚੇ ਤੌਰ 'ਤੇ ਇੰਦਰਜੀਤ ਸਿੰਘ ਰੰਧਾਵਾ, ਜਸਬੀਰ ਸਿੰਘ, ਰਤਨ ਸਿੰਘ, ਗੁਰਮੇਜ਼ ਸਿੰਘ, ਸੂਬੇਦਾਰ ਅਵਤਾਰ ਸਿੰਘ, ਭਗਵੰਤ ਸਿੰਘ, ਮਲਕੀਤ ਸਿੰਘ ਮੰਨਾ ਨਾਗਰਾ, ਸਾਬਕਾ ਸਰਪੰਚ ਨਾਨਕ ਸਿੰਘ ਢੇਸੀਆਂ, ਡਾਕਟਰ ਦਿਲਬਾਗ ਸਿੰਘ ਮਾਨ, ਪਾਸਟਰ ਸਦੀਕ ਮਸੀਹ ਡੇਰਾ ਪਠਾਣਾ, ਪਾਸਟਰ ਰਣਜੀਤ ਸੋਨੀ ਡੇਰਾ ਪਠਾਣਾ, ਲੁਭਾਇਆ ਮਸੀਹ ਸਾਬਕਾ ਪੰਚਾਇਤ ਮੈਂਬਰ, ਲਾਲੀ ਮਸੀਹ, ਬੱਗਾ ਮਸੀਹ, ਜੱਜ ਮਸੀਹ, ਡਾ ਬਿੱਲਾ ਡੇਰਾ ਪਠਾਣਾ, ਲੱਖਾ ਮਸੀਹ, ਸੋਨੂੰ ਮਸੀਹ, ਅਵਤਾਰ ਸਿੰਘ ਸਾਬਕਾ ਸਰਪੰਚ ਕੋਟਲੀ, ਕੁਲਵੰਤ ਸਿੰਘ, ਜਸ਼ਨ ਰੰਧਾਵਾ, ਰਵੀ ਮਸੀਹ, ਅਜੇਪਾਲ ਮਸੀਹ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਖ਼ੁਸ਼ੀ ਤੇ ਉਤਸ਼ਾਹ ਨਾਲ ਕਿ੍ਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼ਿਵ ਸੈਨਿਕਾਂ ਨੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।