29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਉਨ੍ਹਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ : ਰੰਧਾਵਾ

ਅਜੀਤ ਡੈਸਕ 28-12-2025
ਧਿਆਨਪੁਰ, 27 ਦਸੰਬਰ (ਕੁਲਦੀਪ ਸਿੰਘ ਸੋਨੂੰ)- ਪੰਜ ਦਰਿਆਵਾਂ ਦੀ ਪਵਿੱਤਰ ਪਾਕ ਸਰ-ਜ਼ਮੀਨ 'ਤੇ ਵਗ ਰਹੇ 6ਵੇਂ ਦਰਿਆ ਨਸ਼ਿਆਂ ਦੇ ਵਹਿਣ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਜ਼ਰੂਰਤ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਬੱਡੀ ਜਗਤ ਦੇ ਚਮਕਦੇ ਸਿਤਾਰੇ ਸੁਲਤਾਨਦੀਪ ਸਿੰਘ ਰੰਧਾਵਾ, ਤਾਜਪ੍ਰੀਤ ਸਿੰਘ, ਅਭੀ, ਅਮਨ, ਮਨਰਾਜ ਸਿੰਘ ਰੰਧਾਵਾ ਅਤੇ ਚੰਨ ਕਾਹਲੋਂ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿਚ ਦਿਨੋਂ-ਦਿਨ ਵਧ ਰਿਹਾ ਨਸ਼ਿਆਂ ਦਾ ਰੁਝਾਨ ਇਸ ਗੱਲ ਦਾ ਪ੍ਰਤੀਕ ਹੈ ਕਿ ਜੇ ਛੇਤੀ ਇਨ੍ਹਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਕੇ ਖੇਡਾਂ ਵੱਲ ਜਾਣ ਲਈ ਨਾ ਪ੍ਰੇਰਿਆ ਗਿਆ ਤਾਂ ਪੰਜਾਬ ਦੀ ਜਵਾਨੀ ਮਿੱਟੀ 'ਚ ਰੁਲ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਪਿੰਡ ਵਿਚ ਖੇਡ ਮੈਦਾਨ, ਆਧੁਨਿਕ ਜਿੰਮ ਤੇ ਖੇਡ ਟਰੈਕਾਂ ਦਾ ਨਿਰਮਾਣ ਕਰਵਾ ਕੇ ਪੰਜਾਬ ਦੇ ਪਿੰਡਾਂ ਦੀ ਸਾਰ ਲੈਣ | ਉਨ੍ਹਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਹਲਕਾ ਡੇਰਾ ਬਾਬਾ ਨਾਨਕ ਦੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਕੇ ਉਸ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਉਪਰਾਲਾ ਕਰਨ ਲਈ ਲੋੜੀਂਦੇ ਕਦਮ ਚੁੱਕਣ 'ਚ ਪਹਿਲ ਕਦਮੀ ਕੀਤੀ ਜਾਵੇ |
ਪਿਛਲੀ ਖ਼ਬਰ ਉਦੇਵੀਰ ਸਿੰਘ ਰੰਧਾਵਾ ਅਗਾਂਹਵਾਧੂ ਸੋਚ ਕਰ ਕੇ ਪ੍ਰਭਾਵਸ਼ਾਲੀ ਨੇਤਾ ਵਜੋਂ ਉਭਰੇ : ਪ੍ਰਧਾਨ ਮਾਲੇਵਾਲ, ਪ੍ਰੀਤਮ ਰਾਜੇਕੇ ਅਗਲੀ ਖ਼ਬਰ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਲਗਾਏ ਗਏ ਅੱਖਾਂ ਦੇ ਕੈਂਪ ਦੌਰਾਨ 120 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।