ਜਲਾਲਾਬਾਦ, 17 ਜੂਨ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵਲੋਂ ਪਿੰਡ ਮੰਨੇਵਾਲਾ ਰੋਡ ਸਾਹਮਣੇ ਉੜਾਂਗ ਪੈਲੇਸ ਜਲਾਲਾਬਾਦ ਵਿਖੇ ਸਾਂਝੀ ਕੰਧ ਦੇ ਰੌਲ਼ੇ ਨੂੰ ਲੈ ਕੇ ਹੋਏ ਝਗੜੇ 'ਚ ਘਰ ਵਿਚ ਆ ਕੇ ਕੁੱਟਮਾਰ ਕਰਨ ਦੇ ਦੋਸ਼ 'ਚ 12 ਲੋਕਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਵਰਨ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਮੰਨੇਵਾਲਾ ਰੋਡ ਸਾਹਮਣੇ ਉੜਾਂਗ ਪੈਲੇਸ ਜਲਾਲਾਬਾਦ ਨੇ ਸ਼ਿਮਲਾ ਰਾਣੀ ਉਰਫ਼ ਸ਼ੰਭੋ ਦੇ ਵਿਰੁੱਧ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਬੀਤੇ ਦਿਨੀਂ 11 ਜੂਨ 2025 ਨੂੰ ਸ਼ਾਮ ਨੂੰ ਉਹ ਆਪਣੇ ਘਰ ਵਿਚ ਮੌਜੂਦ ਸੀ ਤਾਂ ਸਾਂਝੀ ਕੰਧ ਦੇ ਰੌਲ਼ੇ ਨੂੰ ਲੈ ਕੇ ਸ਼ਿਮਲਾ ਰਾਣੀ ਉਰਫ਼ ਸ਼ੰਭੋ ਵਗ਼ੈਰਾ ਇਕੱਠੇ ਹੋ ਕੇ ਉਸ ਦੇ ਘਰ ਦੇ ਅੰਦਰ ਦਾਖਲ ਹੋ ਗਏ ਅਤੇ ਉਸ ਦੇ ਕਾਫ਼ੀ ਸੱਟਾਂ ਮਾਰੀਆਂ | ਜਿਸ 'ਤੇ ਮੁੱਦਈ ਸਵਰਨ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸ਼ਿਮਲਾ ਰਾਣੀ ਉਰਫ਼ ਸ਼ੰਭੋ ਪਤਨੀ ਬੱਘੁ ਸਿੰਘ ਵਾਸੀ ਸੁੰਦਰਪੁਰਾ ਥਾਣਾ ਸਦਰ ਜਲਾਲਾਬਾਦ, ਮੰਜੂ ਬਾਲਾ ਪੁੱਤਰੀ ਛਿੰਦਰ ਸਿੰਘ, ਸੁਰਿੰਦਰ ਕੌਰ ਪਤਨੀ ਛਿੰਦਰ ਸਿੰਘ, ਸਰਬਜੀਤ ਕੌਰ ਪਤਨੀ ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਉਰਫ਼ ਮਾਘਾ ਪੁੱਤਰ ਰੇਸ਼ਮ ਸਿੰਘ, ਵਿਕਾਸ ਉਰਫ਼ ਵਿਕੀ ਪੁੱਤਰ ਛਿੰਦਰ ਸਿੰਘ ਵਾਸੀਆਨ ਮੰਨੇ ਵਾਲਾ ਰੋਡ ਜਲਾਲਾਬਾਦ, ਸਵਰਨਾ ਰਾਣੀ ਪੁੱਤਰੀ ਕਸ਼ਮੀਰ ਸਿੰਘ, ਸੁਰਜੀਤ ਸਿੰਘ ਉਰਫ਼ ਬਘੂ ਪੁੱਤਰ ਕਸ਼ਮੀਰ ਸਿੰਘ, ਸਾਜਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਮੋਂਗਾ ਸਟਰੀਟ ਜਲਾਲਾਬਾਦ ਅਤੇ ਸੁਰਜੀਤ ਸਿੰਘ ਉਰਫ਼ ਬੱਗੂ ਸਿੰਘ ਦਾ ਮਾਮਾ ਤੇ ਉਸ ਦੀਆਂ 2 ਭੈਣਾਂ ਦੇ ਵਿਰੁੱਧ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 78 ਮਿਤੀ 16-06-2025 ਨੂੰ ਧਾਰਾ 115 (2), 324 (4), 191 (3), 190 ਬੀ. ਐਨ. ਐੱਸ. ਤਹਿਤ ਦਰਜ ਕੀਤਾ ਗਿਆ ਹੈ |