17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹੈਰੋਇਨ ਦਾ ਨਸ਼ਾ ਕਰਦਾ ਇਕ ਕਾਬੂ

ਅਜੀਤ ਡੈਸਕ 18-06-2025
ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਹੈਰੋਇਨ ਦਾ ਨਸ਼ਾ ਕਰਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਐਮ.ਆਰ.ਇਨਕਲੇਵ ਫ਼ਾਜ਼ਿਲਕਾ ਪਾਸ ਪੁੱਜੀ ਤਾਂ ਮੇਨ ਸੜਕ ਤੋਂ ਥੋੜ੍ਹਾ ਥੱਲੇ ਰੁੱਖ ਦੇ ਓਹਲੇ ਮੰਗਤ ਕੁਮਾਰ ਪੁੱਤਰ ਮਾਮਨ ਚੰਦ ਵਾਸੀ ਰਾਧਾ ਸਵਾਮੀ ਕਾਲੋਨੀ ਫ਼ਾਜ਼ਿਲਕਾ ਬੈਠਾ ਦਿਖਾਈ ਦਿੱਤਾ | ਜਿਸ ਨੂੰ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਸਮੇਤ ਨਜ਼ਦੀਕ ਜਾ ਕੇ ਦੇਖਿਆ ਤਾਂ ਉਹ ਆਦਮੀ ਆਪਣੇ ਖੱਬੇ ਹੱਥ ਵਿਚ ਸਿਲਵਰ ਪੰਨੀ ਹੈਰੋਇਨ ਅਲੂਦ ਫੜੀ ਹੋਈ ਅਤੇ ਸੱਜੇ ਹੱਥ 'ਚ ਇਕ ਲਾਈਟਰ 'ਤੇ 10 ਰੁਪਏ ਦੇ ਕਰੰਸੀ ਨੋਟ ਦੀ ਪਾਈਪ ਬਣੀ ਹੋਈ ਫੜੀ ਬੈਠਾ ਸੀ | ਜੋ ਉਕਤ ਸਿਲਵਰ ਪੰਨੀ, ਲਾਈਟਰ, ਪਾਈਪ ਭਾਰਤੀ ਕਰੰਸੀ ਨੋਟ ਨਾਲ ਹੈਰੋਇਨ ਦਾ ਸੇਵਨ ਕਰ ਰਿਹਾ ਸੀ | ਉਨ੍ਹਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਰੇਲਵੇ ਲਾਈਨਾਂ ਹੇਠੋਂ ਮਿਲੀ ਲਾਸ਼, ਨਹੀਂ ਹੋਈ ਪਛਾਣ ਅਗਲੀ ਖ਼ਬਰ ਝਗੜੇ ਦੇ ਸੰਬੰਧ 'ਚ 12 ਲੋਕਾਂ ਵਿਰੁੱਧ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।