ਜਲਾਲਾਬਾਦ, 17 ਜੂਨ (ਕਰਨ ਚੁਚਰਾ)-ਜਲਾਲਾਬਾਦ ਦੇ ਬਾਹਮਣੀ ਵਾਲਾ ਰੇਲਵੇ ਸਟੇਸ਼ਨ ਦੇ ਨੇੜੇ ਖੁੰਡਵਾਲਾ ਮਾਈਨਰ ਵਿਚ ਰੇਲਵੇ ਲਾਈਨਾਂ ਵਿਚ ਫਸੀ ਇਕ ਲਾਸ਼ ਬਰਾਮਦ ਹੋਈ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਰੇਲਵੇ ਚੌਕੀ ਫ਼ਾਜ਼ਿਲਕਾ ਦੇ ਇੰਚਾਰਜ ਏ.ਐਸ.ਆਈ. ਭਜਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਾਮ 6.15 ਵਜੇ ਦੇ ਕਰੀਬ ਖੁੰਡਵਾਲਾ ਮਾਈਨਰ ਵਿਚ ਪੁਲ ਨੰਬਰ 188 ਨੇੜੇ ਰੇਲਵੇ ਸਟੇਸ਼ਨ ਬਾਹਮਣੀ ਵਾਲਾ ਇਕ ਲਾਸ਼ ਫਸੀ ਹੋਈ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦਾ ਕਦ 5 ਫੁੱਟ 10 ਇੰਚ ਦੇ ਕਰੀਬ ਹੈ, ਰੰਗ ਸਾਫ਼ ਪਾਣੀ 'ਚ ਡੱੁਬਿਆ ਹੋਣ ਕਾਰਨ ਚਿਹਰਾ ਪੂਰੀ ਤਰ੍ਹਾਂ ਨਾਲ ਕਾਲਾ ਪੈ ਚੁੱਕਿਆ ਹੈ ਅਤੇ ਸਰੀਰ 'ਤੇ ਇੱਕ ਵੀ ਕੱਪੜਾ ਨਹੀਂ ਹੈ | ਲਾਸ਼ ਕਰੀਬ 4-5 ਦਿਨ ਪੁਰਾਣੀ ਜਾਪਦੀ ਹੈ | ਜਿਸ ਦੀ ਪਛਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਮੁਰਦਾ ਘਰ ਫ਼ਾਜ਼ਿਲਕਾ ਵਿਚ ਰੱਖ ਦਿੱਤਾ ਹੈ |