ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਦੜਾ ਸੱਟਾ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐੱਚ.ਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜੈਪਾਲ ਪੁੱਤਰ ਸਦਾ ਨੰਦ ਵਾਸੀ ਜੱਟੀਆ ਮੁਹੱਲਾ ਫ਼ਾਜ਼ਿਲਕਾ ਦੜਾ ਸੱਟਾ ਲਗਾਉਣ ਦਾ ਆਦੀ ਹੈ | ਜੋ ਕਾਲੀ ਮਾਤਾ ਮੰਦਿਰ ਵਾਲੀ ਦੇ ਸਾਹਮਣੇ ਗਲੀ ਵਿਚ ਆਪਣੀ ਦੁਕਾਨ 'ਤੇ ਬੈਠਾ ਦੜਾ ਸੱਟਾ ਲਗਾ ਰਿਹਾ ਹੈ | ਪੁਲਿਸ ਨੇ ਰੇਡ ਕਰਕੇ ਉਸ ਨੂੰ ਸੱਟੇ ਵਾਲੀ ਕਾਪੀ ਅਤੇ ਮੋਬਾਈਲ ਸਮੇਤ ਕਾਬੂ ਕਰ ਲਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |