03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨੀਂਹ ਪੱਥਰ ਨੂੰ ਤੋੜਨ ਅਤੇ ਮਟੀਰੀਅਲ ਖ਼ੁਰਦ-ਬੁਰਦ ਕਰਨ ਦੇ ਦੋਸ਼ 'ਚ 2 ਵਿਅਕਤੀਆਂ ਵਿਰੁੱਧ ਪਰਚਾ ਦਰਜ

ਅਜੀਤ ਡੈਸਕ 21-06-2025
ਜਲਾਲਾਬਾਦ, 20 ਜੂਨ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਵੱਲੋਂ ਪਿੰਡ ਮੋਹਣੇ ਵਾਲੇ ਝੁੱਗੇ ਵਿਖੇ ਨੀਂਹ ਪੱਥਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਮੈਟੀਰੀਅਲ ਘਰ ਲੈ ਕੇ ਜਾਣ ਦੇ ਦੋਸ਼ ਵਿਚ 2 ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਬੀ.ਡੀ.ਪੀ.ਓ ਦਫ਼ਤਰ ਗੁਰੂਹਰਸਹਾਏ ਦੇ ਪੰਚਾਇਤ ਅਫ਼ਸਰ ਜਨਕ ਰਾਜ ਰਾਜ ਵਲੋਂ ਪੱਤਰ ਨੰਬਰ 967 ਮਿਤੀ 18-06-2025 ਨੂੰ ਥਾਣੇ ਵਿਚ ਆਇਆ ਸੀ ਕਿ ਜੋਗਿੰਦਰ ਸਿੰਘ ਪੁੱਤਰ ਕਾਲਾ ਸਿੰਘ ਅਤੇ ਕਰਨੈਲ ਸਿੰਘ ਪੁੱਤਰ ਲਹੋਰਾ ਸਿੰਘ ਵਾਸੀਆਨ ਗਰਾਮ ਪੰਚਾਇਤ ਮੋਹਣੇ ਵਾਲੇ ਝੁੱਗੇ ਵੱਲੋਂ ਨੀਂਹ ਪੱਥਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਇਸ ਦਾ ਮੈਟੀਰੀਅਲ ਘਰ ਲੈ ਕੇ ਗਏ ਹਨ ਅਤੇ ਖ਼ੁਰਦ-ਬੁਰਦ ਕੀਤਾ ਗਿਆ | ਜਿਸ 'ਤੇ ਥਾਣਾ ਅਮੀਰ ਖ਼ਾਸ ਵਿਖੇ ਜੋਗਿੰਦਰ ਸਿੰਘ ਅਤੇ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 48 ਮਿਤੀ 19-06-2025 ਨੂੰ ਧਾਰਾ 303 (2), ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਐਕਟ 1984 ਤਹਿਤ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਮਹਿਲਾ ਨੂੰ ਮਾਰੀ ਟੱਕਰ ਅਗਲੀ ਖ਼ਬਰ ਦੜਾ ਸੱਟਾ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।