03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਵੰਦਨਾ ਸਾਂਗਵਾਲ ਦੀ ਅਗਵਾਈ ਹੇਠ ਭਾਜਪਾ ਨੇ ਪਿੰਡ ਬਿਸ਼ਨਪੁਰਾ 'ਚ ਕੈਂਪ

ਅਜੀਤ ਡੈਸਕ 21-06-2025
ਅਬੋਹਰ, 20 ਜੂਨ (ਸੁਖਜੀਤ ਸਿੰਘ ਬਰਾੜ)-ਬੱਲੂਆਣਾ ਵਿਧਾਨ ਸਭਾ ਹਲਕੇ ਦੇ ਭਾਜਪਾ ਹਲਕਾ ਇੰਚਾਰਜ ਸ੍ਰੀਮਤੀ ਵੰਦਨਾ ਸਾਂਗਵਾਲ ਦੀ ਅਗਵਾਈ ਹੇਠ ਭਾਜਪਾ ਵਲ਼ੋਂ ਕੇਂਦਰ ਦੀ ਮੋਦੀ ਸਰਕਾਰ ਵਲ਼ੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਹਲਕੇ ਦੇ ਪਿੰਡ ਬਿਸ਼ਨਪੁਰਾ ਵਿਖੇ ਕੈਂਪ ਲਗਾਇਆ ਗਿਆ | ਇਸ ਦੌਰਾਨ ਪਿੰਡ ਵਾਸੀਆਂ ਦੇ ਵੱਖ-ਵੱਖ ਯੋਜਨਾਵਾਂ ਲਈ ਫਾਰਮ ਭਰੇ ਗਏ | ਇਸ ਦੌਰਾਨ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਵੰਦਨਾ ਸਾਂਗਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੱਲੇ ਕੁੱਝ ਵੀ ਨਹੀਂ | ਹਰ ਸਾਲ ਕਰਜ਼ੇ 'ਤੇ ਕਰਜ਼ਾ ਚੁੱਕੀ ਜਾ ਰਹੀ ਹੈ | ਸੂਬੇ ਵਿਚ ਇਸ ਸਮੇਂ ਜੋ ਵੀ ਕੰਮ ਚੱਲ ਰਹੇ ਹਨ ਉਹ ਸਿਰਫ਼ ਕੇਂਦਰ ਦੀ ਸਰਕਾਰ ਦੇ ਪੈਸੇ ਨਾਲ ਹੀ ਚੱਲ ਰਹੇ ਹਨ | ਪੰਜਾਬ ਸਰਕਾਰ ਪਾਸ ਤਾਂ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ | ਇਹ ਤਾਂ ਸਿਰਫ਼ ਝੂਠੇ ਦਿਲਾਸੇ ਦੇਣ ਵਾਲੀ ਸਰਕਾਰ ਹੈ | ਜੇਕਰ ਤੁਸੀਂ ਹਲਕੇ ਅਤੇ ਸੂਬੇ ਦਾ ਵਿਕਾਸ ਚਾਹੁੰਦੇ ਹੋ ਤਾਂ ਭਾਜਪਾ ਦਾ ਸਾਥ ਦਿਓ ਤਾਂ ਕਿ 2027 'ਚ ਸੂਬੇ ਵਿਚ ਭਾਜਪਾ ਦੀ ਸਰਕਾਰ ਬਣ ਸਕੇ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵਿਸ਼ਨੂੰ ਭਗਵਾਨ ਡੇਲੂ, ਜਗਤਾਰ ਸਿੰਘ, ਰਣਵੀਰ ਕੁਮਾਰ, ਵਿਨੋਦ ਕੁਮਾਰ, ਸਾਹਿਲ ਸਾਂਗਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਛੋਟੀ ਉਮਰ ਵਿਚ ਵੱਡੀਆਂ ਪੈੜਾਂ ਪੁੱਟ ਰਿਹਾ ਜਲਾਲਾਬਾਦ ਦਾ ਨੌਵੀਂ ਕਲਾਸ 'ਚ ਪੜ੍ਹਦਾ ਗਾਇਕ ਜਸਕੀਰਤ ਸਿੰਘ ਅਗਲੀ ਖ਼ਬਰ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।