04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਛੋਟੀ ਉਮਰ ਵਿਚ ਵੱਡੀਆਂ ਪੈੜਾਂ ਪੁੱਟ ਰਿਹਾ ਜਲਾਲਾਬਾਦ ਦਾ ਨੌਵੀਂ ਕਲਾਸ 'ਚ ਪੜ੍ਹਦਾ ਗਾਇਕ ਜਸਕੀਰਤ ਸਿੰਘ

ਅਜੀਤ ਡੈਸਕ 21-06-2025
ਜਲਾਲਾਬਾਦ, 20 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਹੋਣਹਾਰ ਅਤੇ ਛੋਟੀ ਉਮਰ ਵਿਚ ਹੀ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਗਾਇਕ ਜਸਕੀਰਤ ਸਿੰਘ ਲਗਾਤਾਰ ਜਲਾਲਾਬਾਦ ਸ਼ਹਿਰ ਦਾ ਨਾਂ ਰੌਸ਼ਨ ਕਰ ਰਹੇ ਹਨ ¢ ਜਲਾਲਾਬਾਦ ਦੇ ਉੱਘੇ ਪੈਨੇਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਜਸਕੀਰਤ ਸਿੰਘ ਆਪਣੀ ਆਵਾਜ਼ ਅਤੇ ਕੀਤੀ ਮਿਹਨਤ ਦੇ ਸਦਕਾ ਲਗਾਤਾਰ ਵੱਖ ਵੱਖ ਮੁਕਾਬਲਿਆਂ ਵਿਚ ਆਪਣੀ ਪੈੜਾਂ ਛੱਡ ਰਹੇ ਹਨ ¢ ਟੀ ਵੀ ਦੇ ਉਘੇ ਪ੍ਰੋਗਰਾਮ 'ਵਾਇਸ ਆਫ਼ ਪੰਜਾਬ' ਵਿਚ ਕਾਫ਼ੀ ਅੱਗੇ ਪਹੁੰਚਣ ਅਤੇ ਆਪਣੀ ਛਾਪ ਛੱਡਣ ਤੋਂ ਬਾਅਦ ਹੁਣ ਜਸਕੀਰਤ ਸਿੰਘ ਨੇ ਸ੍ਰੀ ਅੰਮਿ੍ਤਸਰ ਵਿਖੇ 'ਜਸਟ ਸੇਵਾ ਸੁਸਾਇਟੀ' ਵਲ਼ੋਂ ਕਰਵਾਏ ਗਏ ਮੁਕਾਬਲੇ ਨੂੰ ਜਿੱਤ ਕੇ ਮਾਤਾ ਰਜਿੰਦਰ ਕੌਰ ਤੇ ਪਿਤਾ ਪਰਵਿੰਦਰ ਸਿੰਘ, ਜਲਾਲਾਬਾਦ ਸ਼ਹਿਰ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ¢ ਜਾਣਕਾਰੀ ਦਿੰਦੇ ਹੋਏ ਜਸਕੀਰਤ ਸਿੰਘ ਨੇ ਦੱਸਿਆ ਕਿ ਉਕਤ ਮੁਕਾਬਲੇ ਵਿਚ ਲਗਭਗ 150 ਪ੍ਰਤੀਯੋਗੀ ਸ਼ਾਮਲ ਸਨ, ਜਿਸ ਵਿਚ ਕਈ ਦੌਰ ਦੇ ਮੁਕਾਬਲੇ ਤੋਂ ਬਾਅਦ ਜਿੱਤ ਪ੍ਰਾਪਤ ਹੋਈ ਹੈ¢ ਹੋਰ ਗੱਲਬਾਤ ਕਰਦੇ ਹੋਏ ਉਸ ਨੇ ਦੱਸਿਆ ਕਿ ਉਸ ਦੇ ਸੰਗੀਤਕ ਸਫ਼ਰ ਵਿਚ ਪਹਿਲਾ ਹੱਥ ਉਸ ਦੇ ਪਿਤਾ ਉਸਤਾਦ ਪਰਵਿੰਦਰ ਸਿੰਘ ਦਾ ਹੈ¢ਹੁਣ ਉਹ ਆਪਣੇ ਪਿਤਾ ਦੇ ਨਾਲ ਨਾਲ ਉਸਤਾਦ ਸੰਗੀਤਕਾਰ ਅਨਮੋਲ ਚੈਟਰਜੀ ਤੋਂ ਸਿੱਖ ਰਹੇ ਹਨ¢ ਉਨ੍ਹਾਂ ਸਕੂਲ ਪਿ੍ੰਸੀਪਲ ਰਮਨਪ੍ਰੀਤ ਕੌਰ ਤੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਹੀ ਸੰਗੀਤ ਵਿਚ ਉਨ੍ਹਾਂ ਨੂੰ ਸਹਿਯੋਗ ਦਿੱਤਾ¢ ਜਸਕੀਰਤ ਸਿੰਘ ਦੀ ਸੰਗੀਤਕ ਖੇਤਰ ਵਿਚ ਮਿਹਨਤ ਜਾਰੀ ਹੈ ਅਤੇ ਉਹ ਇਸ ਖੇਤਰ ਵਿਚ ਨਾਮ ਕਮਾਉਣਾ ਚਾਹੁੰਦਾ ਹੈ¢
ਪਿਛਲੀ ਖ਼ਬਰ ਅਧੂਰੇ ਤਨਖ਼ਾਹ ਕਮਿਸ਼ਨ ਲਾਗੂ ਕਰਨ ਲਈ ਧੜਾਧੜ ਸੇਵਾ ਨਿਯਮ ਸੋਧਣ ਦੀ 3704 ਅਧਿਆਪਕ ਯੂਨੀਅਨ ਵਲੋਂ ਨਿਖੇਧੀ ਅਗਲੀ ਖ਼ਬਰ ਵੰਦਨਾ ਸਾਂਗਵਾਲ ਦੀ ਅਗਵਾਈ ਹੇਠ ਭਾਜਪਾ ਨੇ ਪਿੰਡ ਬਿਸ਼ਨਪੁਰਾ 'ਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।