04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕਾਂਗਰਸ ਪਾਰਟੀ ਦੀ ਸੰਗਠਨ ਸਿਰਜਣ ਅਭਿਆਨ ਮੀਟਿੰਗ ਹੋਈ <br/>

ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਅਬਜ਼ਰਵਰ ਸੀਲਾ ਕੁਮਾਰ ਦਾ ਸਵਾਗਤ ਕਰਦੇ ਹੋਏ ਕਾਂਗਰਸ ਬਲਾਕ ਪ੍ਰਧਾਨ ਅਤੇ ਹਲਕਾ ਅਬੋਹਰ ਤੋਂ ਟਿਕਟ ਦੇ ਦਾਅਵੇਦਾਰ ਹਰਪ੍ਰੀਤ ਸਿੰਘ ਸਿੱਧੂ ਅਤੇ ਹੋਰ ਲੀਡਰਸ਼ਿਪ, ਇਸ ਮੌਕੇ ਹਾਜ਼ਰ ਇਕੱਠ | ਤਸਵੀਰਾਂ-ਸੁਖਜੀਤ ਸਿੰਘ ਬਰਾੜ <br/> 22-09-2025
ਅਬੋਹਰ, 21 ਸਤੰਬਰ (ਸੁਖਜੀਤ ਸਿੰਘ ਬਰਾੜ)- ਕਾਂਗਰਸ ਪਾਰਟੀ ਦੀ ਸੰਗਠਨ ਸਿਰਜਣ ਅਭਿਆਨ ਮੀਟਿੰਗ ਅੱਜ ਹਲਕੇ ਦੇ ਪਿੰਡ ਖੂਈਆਂ ਸਰਵਰ ਵਿਖੇ ਕਾਂਗਰਸ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਅਬਜ਼ਰਵਰ ਸਾਬਕਾ ਸੰਸਦ ਮੈਂਬਰ ਸੀਲਾ ਕੁਮਾਰ, ਹਲਕਾ ਅਬਜ਼ਰਵਰ ਦੀਪਕ ਗਰਗ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ ਤੇ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ | ਕਾਂਗਰਸ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਪਾਰਟੀ ਦੇ ਅਬਜ਼ਰਵਰ ਸੀਲਾ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮਿਸ਼ਨ ਹੈ 2027 'ਚ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਹੈ | ਇਸ ਸਮੇਂ ਸੂਬੇ ਦੇ ਲੋਕ ਵੀ ਕਾਂਗਰਸ ਪਾਰਟੀ ਨੂੰ ਚਾਹੁੰਦੇ ਹਨ | ਤੁਸੀਂ ਸਾਰੇ ਮਿਲ ਕੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੋ ਤਾਂ ਕਿ 2027 'ਚ ਭਾਰੀ ਬਹੁਮਤ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ | ਇਸ ਦੌਰਾਨ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਹਲਕਾ ਅਬੋਹਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ 'ਤੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਹਲਕਾ ਅਬਜ਼ਰਵਰ ਦੀਪਕ ਗਰਗ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਚੇਅਰਮੈਨ ਸੁਖਵੰਤ ਸਿੰਘ ਬਰਾੜ, ਸੀਨੀਅਰ ਆਗੂ ਸੁਧੀਰ ਭਾਦੂ, ਸੁਰਿੰਦਰ ਕੁਮਾਰ ਪੰਮਪੀ ਸਲੂਜਾ, ਸੀਨੀਅਰ ਆਗੂ ਰਮੇਸ਼ ਕੰਬੋਜ ਸੱਪਾਂਵਾਲੀ, ਅਮਨ ਕੰਬੋਜ, ਨਿਤਿਨ ਬੱਠਲਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ 'ਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਦੋ ਦਿਨਾਂ ਸ਼ੂਟਿੰਗ ਮੁਕਾਬਲੇ ਸਮਾਪਤ ਅਗਲੀ ਖ਼ਬਰ ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਦਾ ਕਿਸਾਨਾਂ ਨੂੰ ਪ੍ਰਤੀ ਏਕੜ 80 ਹਜ਼ਾਰ ਤੇ ਮਿ੍ਤਕਾਂ ਦੇ ਪਰਿਵਾਰਾਂ ਨੂੰ 25-25 ਲੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।