04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਾਤਾ ਗੁਜਰੀ ਪਬਲਿਕ 'ਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਦੋ ਦਿਨਾਂ ਸ਼ੂਟਿੰਗ ਮੁਕਾਬਲੇ ਸਮਾਪਤ

ਅਜੀਤ ਡੈਸਕ 22-09-2025
ਜਲਾਲਾਬਾਦ, 21 ਸਤੰਬਰ (ਕਰਨ ਚੁਚਰਾ)- 69ਵੀਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਦੋ ਦਿਨਾਂ ਸ਼ੂਟਿੰਗ ਮੁਕਾਬਲੇ ਮਾਤਾ ਗੁਜਰੀ ਪਬਲਿਕ ਸਕੂਲ ਵਿਚ ਕਰਵਾਏ ਗਏ ਜਿਸ ਵਿਚ ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਹ ਮੁਕਾਬਲੇ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਵਿਚ 15 ਸਤੰਬਰ ਤੋਂ ਸ਼ੁਰੂ ਹੋ ਕੇ 18 ਸਤੰਬਰ ਤੱਕ ਕਰਵਾਏ ਗਏ ਜਿਸ ਵਿਚ ਮਾਤਾ ਗੁਜਰੀ ਪਬਲਿਕ ਸਕੂਲ ਤੇ ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦੇ ਜ਼ੋਰ ਦਿਖਾਏ | ਮਾਤਾ ਗੁਜਰੀ ਪਬਲਿਕ ਸਕੂਲ ਅਤੇ ਲੋਰੀਅਲ ਇੰਟਰ ਸਕੂਲ ਦੇ ਵਿਦਿਆਰਥੀਆਂ 'ਚੋਂ ਉੱਦਮ ਸਿੰਘ, ਆਕਰਸ਼ਿਤ ਸਿੰਘ, ਸਕਸ਼ਮ, ਹਿਮਾਨੀ, ਹਰਨੂਰ ਕੌਰ, ਅਭੀਦੀਪ ਕੌਰ, ਮਨਵੀਰ ਕੌਰ, ਮਨਮੀਤ ਕੌਰ, ਲਵਜੋਤ, ਏਕਨੂਰ ਕੌਰ ਨੇ ਓਪਨ ਸਾਈਟ ਤੇ ਆਪਣੇ ਜੌਹਰ ਦਿਖਾਏ | ਲਵਪ੍ਰੀਤ ਸਿੰਘ ਪੀਪ ਸਾਈਟ ਏਅਰ ਰਾਈਫ਼ਲ, ਤੇ ਉਦੇ ਪ੍ਰਤਾਪ ਸਿੰਘ, ਸਿਮਰਨ ਕੌਰ, ਮਨਸਹਿਜ, ਜੁਗਾਦਦੀਪ, ਕਾਰਜਪ੍ਰੀਤ ਸਿੰਘ ਨੇ ਏਅਰ ਪਿਸਟਲ 'ਚ ਆਪਣੇ ਜੌਹਰ ਦਿਖਾਉਣ 'ਚ ਕਾਮਯਾਬ ਰਹੇ | ਉਪਰੋਕਤ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸੋਨਾ ਚਾਂਦੀ ਤੇ ਕਾਂਸੀ ਦੇ ਕੁੱਲ 16 ਤਗਮੇ ਜਿੱਤੇ ਜਿਸ ਵਿਚ ਸੋਨੇ ਦੇ ਪੰਜ, ਚਾਂਦੀ ਦੇ ਅੱਠ ਤੇ ਕਾਂਸੀ ਦੇ ਤਿੰਨ ਸਨ | ਇਸ ਮੌਕੇ ਮਾਤਾ ਗੁਜਰੀ ਪਬਲਿਕ ਸਕੂਲ ਦੇ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ ਅਤੇ ਲੋਰੀਅਲ ਇੰਟਰ ਸਕੂਲ ਦੇ ਪਿ੍ੰਸੀਪਲ ਮੈਡਮ ਅਨੁਪ੍ਰੀਤ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ | ਮੁੱਖ ਮਹਿਮਾਨ ਦੇ ਤੌਰ 'ਤੇ ਹਰੀਸ਼ ਥਿੰਦ ਤੇ ਸਤੀਸ਼ ਥਿੰਦ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਸਕੂਲ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ ਨੇ ਕੋਚ ਰਣਜੋਤ ਕੌਰ ਤੇ ਮਿਸਟਰ ਅਮਿੱਤ ਨੂੰ ਖਿਡਾਰੀਆਂ ਦੀ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਵਿਸ਼ੇਸ਼ ਅੰਗ ਹਨ | ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ ਤੇ ਖਿਡਾਰੀਆਂ ਨੂੰ ਨਸ਼ੇ ਵਰਗੇ ਨਸ਼ੀਲੇ ਪਦਾਰਥਾਂ ਤੋਂ ਵੀ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ |
ਪਿਛਲੀ ਖ਼ਬਰ ਤੂੜੀ ਨਾਲ ਓਵਰਲੋਡ ਪਿਕਅਪ ਗੱਡੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦੀ ਸੰਗਠਨ ਸਿਰਜਣ ਅਭਿਆਨ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।