04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਤੂੜੀ ਨਾਲ ਓਵਰਲੋਡ ਪਿਕਅਪ ਗੱਡੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ <br/>

ਅਜੀਤ ਡੈਸਕ 22-09-2025
ਬੱਲੂਆਣਾ, 21 ਸਤੰਬਰ (ਜਸਮੇਲ ਸਿੰਘ ਢਿੱਲੋਂ)- ਭਾਵੇਂ ਸਰਕਾਰ ਵਲੋਂ ਓਵਰ ਲੋਡਿੰਗ 'ਤੇ ਸਖ਼ਤ ਪਾਬੰਦੀਆਂ ਹਨ ਪਰ ਫਿਰ ਵੀ ਸਰਕਾਰ ਦੇ ਕਾਨੂੰਨਾਂ ਨੂੰ ਟਿੱਚ ਜਾਣਦੇ ਲੋਕ ਓਵਰਲੋਡ ਗੱਡੀਆਂ ਭਰਕੇ ਸੜਕਾਂ 'ਤੇ ਆਮ ਘੁੰਮਦੇ ਹਨ ਜਿਵੇਂ ਇਨ੍ਹਾਂ ਨੂੰ ਕੋਈ ਰੋਕਣ ਵਾਲਾ ਹੀ ਨਾ ਹੋਵੇ | ਜਦੋਂ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਸਮੇਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਪਰ ਜਦੋਂ ਇਹ ਓਵਰਲੋਡ ਗੱਡੀਆਂ ਸ਼ਰੇਆਮ ਘੁੰਮ ਰਹੀਆਂ ਹਨ ਇੰਜ ਜਾਪਦਾ ਹੈ ਜਿਵੇਂ ਉਸ ਸਮੇਂ ਪੁਲਿਸ ਪ੍ਰਸ਼ਾਸਨ ਦੇ ਕੰਨਾਂ 'ਤੇ ਜੰੂ ਹੀ ਨਹੀਂ ਸਰਕਦੀ | ਅੱਜ ਇਕ ਓਵਰਲੋਡ ਤੂੜੀ ਨਾਲ ਭਰੀ ਪਿਕਅਪ ਬਜੀਦਪੁਰ ਭੋਮਾ ਤੋਂ ਸੀਤੋ ਗੰੁਨੋ੍ਹ ਜਾਣ ਵਾਲੀ ਸੜਕ 'ਤੇ ਦੇਖੀ ਗਈ | ਜ਼ਿਕਰਯੋਗ ਹੈ ਕਿ ਸੀਤੋ ਗੰੁਨੋ੍ਹ ਅਤੇ ਬਜੀਦਪੁਰ ਭੋਮਾ ਦੋਨਾਂ ਪਿੰਡਾਂ ਵਿਚ ਪੁਲਿਸ ਚੌਂਕੀਆਂ ਬਣੀਆਂ ਹੋਈਆਂ ਹਨ | ਫਿਰ ਵੀ ਹਾਦਸਿਆਂ ਨੂੰ ਸੱਦਾ ਦੇਣ ਵਾਲੇ ਓਵਰਲੋਡਿੰਗ ਸਾਧਨ ਸ਼ਰੇਆਮ ਸੜਕਾਂ 'ਤੇ ਘੁੰਮ ਰਹੇ ਹਨ | ਇਲਾਕੇ ਦੇ ਲੋਕਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਸੜਕਾਂ 'ਤੇ ਘੁੰਮ ਰਹੇ ਓਵਰ ਲੋਡਿੰਗ ਸਾਧਨਾਂ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ | ਇਸ ਦੇ ਨਾਲ ਹੀ ਸੜਕਾਂ 'ਤੇ ਘੁੰਮ ਰਹੇ ਟਰੈਕਟਰਾਂ 'ਤੇ ਉੱਚੀ ਆਵਾਜ਼ 'ਚ ਵੱਜਦੇ ਸਪੀਕਰਾਂ 'ਤੇ ਵੀ ਸਖ਼ਤ ਪਾਬੰਦੀ ਲਗਾਈ ਜਾਵੇ ਕਿਉਂਕਿ ਅਜਿਹੇ ਲੋਕ ਪਿੱਛੋਂ ਆ ਰਹੇ ਸਾਧਨਾਂ ਦੀ ਜ਼ਰਾ ਵੀ ਪ੍ਰਵਾਹ ਨਹੀਂ ਕਰਦੇ |

ਪਿਛਲੀ ਖ਼ਬਰ ਲੱਕੜਾਂ ਚੋਰੀ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ 'ਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਦੋ ਦਿਨਾਂ ਸ਼ੂਟਿੰਗ ਮੁਕਾਬਲੇ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।