03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਰੇਲਵੇ ਵਿਭਾਗ ਨੇ ਸਵੱਛਤਾ ਸੇਵਾ ਅਭਿਆਨ ਤਹਿਤ ਫ਼ਿਰੋਜ਼ਪੁਰ ਡਵੀਜ਼ਨ ਅਧੀਨ ਰੁੱਖ ਲਗਾਏ <br/>

ਅਜੀਤ ਡੈਸਕ 22-09-2025
ਫ਼ਿਰੋਜ਼ਪੁਰ, 21 ਸਤੰਬਰ (ਰਾਕੇਸ਼ ਚਾਵਲਾ)- ਭਾਰਤੀ ਰੇਲਵੇ 17 ਸਤੰਬਰ ਤੋਂ 2 ਅਕਤੂਬਰ ਤੱਕ ਰੁੱਖ ਲਗਾਓ ਮੁਹਿੰਮ ਦਾ ਚਲਾ ਰਿਹਾ ਹੈ | ਇਸ ਪਹਿਲਕਦਮੀ ਨੂੰ ਜਾਰੀ ਰੱਖਦੇ ਹੋਏ 21 ਸਤੰਬਰ ਨੂੰ ਫ਼ਿਰੋਜ਼ਪੁਰ ਡਿਵੀਜ਼ਨ ਵਿਚ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਸਟੇਸ਼ਨ ਅਹਾਤੇ, ਰੇਲਵੇ ਕਾਲੋਨੀਆਂ ਤੇ ਪਾਰਕਾਂ ਵਿਚ ਰੁੱਖ ਲਗਾਏ ਗਏ | ਇਸ ਦਾ ਉਦੇਸ਼ ਵਾਤਾਵਰਨ ਦੀ ਰੱਖਿਆ ਕਰਨਾ ਤੇ ਰੇਲਵੇ ਅਹਾਤੇ ਤੇ ਰਿਹਾਇਸ਼ੀ ਖੇਤਰਾਂ ਵਿਚ ਇਕ ਸਾਫ਼ ਤੇ ਹਰਾ ਭਰਾ ਆਲਾ ਦੁਆਲਾ ਉਸਾਰਨਾ ਹੈ | ਇਹ ਰੁੱਖ ਲਗਾਓ ਮੁਹਿੰਮ ਡਵੀਜ਼ਨ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਸ਼ੁਰੂ ਕੀਤੀ ਗਈ ਜਿਸ ਵਿਚ ਫ਼ਿਰੋਜ਼ਪੁਰ ਛਾਉਣੀ, ਲੁਧਿਆਣਾ, ਅੰਮਿ੍ਤਸਰ, ਜਲੰਧਰ ਸ਼ਹਿਰ, ਜਲੰਧਰ ਛਾਉਣੀ ਤੇ ਫਗਵਾੜਾ ਸ਼ਾਮਲ ਹਨ | ਰੇਲਵੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਇਸ ਮੁਹਿੰਮ ਵਿਚ ਹਿੱਸਾ ਲਿਆ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਅਹਿਦ ਲਿਆ |

ਪਿਛਲੀ ਖ਼ਬਰ ਕਪਾਹ ਦੀ ਵਿਕਰੀ ਲਈ ਆਧਾਰ ਆਧਾਰਤ ਖ਼ੁਦ ਰਜਿਸਟਰੇਸ਼ਨ 30 ਸਤੰਬਰ 2025 ਤੱਕ ਖੁੱਲ੍ਹੀ ਅਗਲੀ ਖ਼ਬਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਅਧੀਨ ਇਮਾਰਤ ਲਈ ਡੇਢ ਲੱਖ ਦੀ ਰਾਸ਼ੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।