08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੁਖਧਾਮ ਸਭਾ ਜਲਾਲਾਬਾਦ ਦੀ ਮੀਟਿੰਗ, ਸਮਾਜ ਸੇਵੀ ਦੇਵਰਾਜ ਸ਼ਰਮਾ ਤੇ ਰੰਗਤ ਰਾਮ ਨਾਗਪਾਲ ਨੂੰ ਸਰਵ ਸੰਮਤੀ ਨਾਲ ਮੈਂਬਰ ਚੁਣਿਆ <br/>

ਅਜੀਤ ਡੈਸਕ 23-09-2025
ਜਲਾਲਾਬਾਦ, 22 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)- ਸੁਖਧਾਮ ਸਭਾ (ਸ਼ਿਵਪੁਰੀ) ਜਲਾਲਾਬਾਦ ਦੀ ਇਕ ਮੀਟਿੰਗ ਪ੍ਰਧਾਨ ਪ੍ਰੇਮ ਕੁਮਾਰ ਵਲੇਚਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਨੂੰ ਬਣਾਉਣ ਦਾ ਉਪਰਾਲਾ ਕੀਤਾ ਜਾਵੇ | ਇਸ ਤੋਂ ਬਿਨਾ ਲੇਡੀਜ਼ ਬਾਥਰੂਮ, ਜੈਂਟਸ ਬਾਥਰੂਮ ਤੇ ਪਾਣੀ ਵਾਲੀਆਂ ਟੂਟੀਆਂ ਨਵੀਂ ਜਗ੍ਹਾ 'ਤੇ ਬਣਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਦੇ ਇਲਾਵਾ ਸਮਾਜ ਸੇਵੀ ਦੇਵ ਰਾਜ ਸ਼ਰਮਾ ਤੇ ਰੰਗਤ ਰਾਮ ਨਾਗਪਾਲ ਨੂੰ ਸਭਾ ਦੇ ਸਥਾਈ ਮੈਂਬਰਾਂ ਵਜੋਂ ਸਭਾ 'ਚ ਸ਼ਾਮਿਲ ਕਰਨ ਦਾ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ | ਇਸ ਮੌਕੇ ਸੁਖਧਾਮ ਸਭਾ ਦੇ ਪ੍ਰਧਾਨ ਪ੍ਰੇਮ ਵਲੇਚਾ, ਦੇਵ ਰਾਜ ਸ਼ਰਮਾ, ਸੁਰਿੰਦਰ ਪਾਲ ਸਿੰਘ ਪੁੰਛੀ, ਰੌਸ਼ਨ ਲਾਲ ਚੁਚਰਾ, ਓਮ ਪ੍ਰਕਾਸ਼ ਕੁੱਕੜ, ਕਪਿਲ ਵਾਟਸ, ਰਜੇਸ਼ ਕੁਮਾਰ ਚੁੱਘ, ਬਿੱਲੂ ਮਹਿੰਦੀਰੱਤਾ, ਰੰਗਤ ਰਾਮ ਨਾਗਪਾਲ ਮੌਜੂਦ ਸਨ |

ਪਿਛਲੀ ਖ਼ਬਰ ਅੱਜ ਮਨਾਇਆ ਜਾਵੇਗਾ 10ਵਾਂ ਆਯੁਰਵੇਦਾ ਦਿਵਸ- ਡਾਕਟਰ ਰਵੀ ਕਾਂਤ <br/> ਅਗਲੀ ਖ਼ਬਰ ਸਰਕਾਰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕਿਸਾਨਾਂ ਨੂੰ ਫ਼ਸਲਾਂ ਦੇ ਮੁਆਵਜ਼ੇ ਦਾ 1 ਲੱਖ ਰੁਪਏ ਪ੍ਰਤੀ ਏਕੜ ਦਾ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।