08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅੱਜ ਮਨਾਇਆ ਜਾਵੇਗਾ 10ਵਾਂ ਆਯੁਰਵੇਦਾ ਦਿਵਸ- ਡਾਕਟਰ ਰਵੀ ਕਾਂਤ <br/>

ਅਜੀਤ ਡੈਸਕ 23-09-2025
ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)- 23 ਸਤੰਬਰ ਦਿਨ ਮੰਗਲਵਾਰ ਨੂੰ ਆਯੂਸ਼ ਵਿਭਾਗ ਫ਼ਾਜ਼ਿਲਕਾ ਵਲੋਂ 10ਵਾਂ ਆਯੁਰਵੇਦਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾਕਟਰ ਰਵੀ ਕਾਂਤ ਨੇ ਦੱਸਿਆ ਕਿ ਡਾਇਰੈਕਟਰ ਆਫ਼ ਆਯੁਰਵੇਦਾ ਪੰਜਾਬ ਡਾਕਟਰ ਰਵੀ ਕੁਮਾਰ ਡੂਮਰਾ ਦੇ ਦਿਸ਼ਾ ਨਿਰਦੇਸ਼ ਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਯੋਗ ਅਗਵਾਈ 'ਚ ਦਸਵੇਂ ਆਯੁਰਵੇਦਾ ਦਿਵਸ ਦੇ ਸਬੰਧ ਵਿਚ ਅਗਰਵਾਲ ਆਸ਼ਰਮ ਫ਼ਾਜ਼ਿਲਕਾ ਵਿਖੇ ਲੋਕ ਹਿਤ ਲਈ ਇਕ ਵਿਸ਼ਾਲ ਆਯੁਰਵੇਦਾ ਕੈਂਪ 23 ਸਤੰਬਰ ਨੂੰ ਸਵੇਰੇ 9 ਵਜੇ ਲਗਾਇਆ ਜਾ ਰਿਹਾ ਹੈ ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰ, ਗੁਰਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਚੈੱਕਅਪ ਕਰਨ ਉਪਰੰਤ ਫ਼੍ਰੀ ਆਯੁਰਵੈਦਿਕ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਉਠਾਉਣ ਦਾ ਸੁਨੇਹਾ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਜ਼ਿਲੇ੍ਹ ਦੀਆਂ ਵੱਖ-ਵੱਖ ਆਯੁਰਵੈਦਿਕ ਸੰਸਥਾਵਾਂ, ਆਯੂਸ਼ਮਾਨ ਆਰੋਗਿਆ ਕੇਂਦਰਾਂ ਤੇ ਆਯੁਰਵੈਦਿਕ ਡਿਸਪੈਂਸਰੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਆਯੂਰਵੈਦਿਕ ਰੈਲੀ, ਮੈਡੀਸੀਨਲ ਪਲਾਂਟ, ਡਿਸਟ੍ਰੀਬਿਉਸ਼ਨ ਕਲੀਨਲੀਨੈੱਸ ਡਰਾਈਵ ਆਦਿ ਕੀਤੇ ਜਾਣਗੇ ਨਾਲ ਹੀ 2 ਅਕਤੂਬਰ ਤੱਕ ਸਵਸਥ ਨਾਰੀ ਸਾਸਕਤ ਪਰਿਵਾਰ ਤਹਿਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਅੱਖਾਂ ਦੇ 26ਵੇਂ ਕੈਂਪ 'ਚ 170 ਤੋਂ ਇਲਾਵਾ 8 ਹੋਰ ਮਰੀਜ਼ਾਂ ਦੇ ਕੀਤੇ ਆਪ੍ਰੇਸ਼ਨ : ਡਾ. ਸੁਸ਼ਾਂਤ ਮਦਾਨ ਅਗਲੀ ਖ਼ਬਰ ਸੁਖਧਾਮ ਸਭਾ ਜਲਾਲਾਬਾਦ ਦੀ ਮੀਟਿੰਗ, ਸਮਾਜ ਸੇਵੀ ਦੇਵਰਾਜ ਸ਼ਰਮਾ ਤੇ ਰੰਗਤ ਰਾਮ ਨਾਗਪਾਲ ਨੂੰ ਸਰਵ ਸੰਮਤੀ ਨਾਲ ਮੈਂਬਰ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।