08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੁਸ਼ੀਲਾ ਬਿਸ਼ਨੋਈ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ <br/>

ਅਜੀਤ ਡੈਸਕ 23-09-2025
ਅਬੋਹਰ, 22 ਸਤੰਬਰ (ਵਿਵੇਕ ਹੂੜੀਆ)- ਭਾਰਤੀ ਕਿਸਾਨ ਸੰਘ ਦੀ ਰਾਸ਼ਟਰੀ ਪ੍ਰਧਾਨ ਸੁਸ਼ੀਲਾ ਬਿਸ਼ਨੋਈ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਬਾਗ਼ਾਂ ਦੀ ਸਥਿਤੀ ਦਾ ਜਾਇਜ਼ਾ ਲਿਆ | ਸੁਸ਼ੀਲਾ ਬਿਸ਼ਨੋਈ ਨੇ ਪਿੰਡ ਜੰਡਵਾਲਾ, ਕੱਲਰ ਖੇੜਾ, ਮੌਜਗੜ੍ਹ, ਢੀਂਗਾਵਾਲੀ, ਵਰਿਆਮ ਖੇੜਾ, ਢਾਣੀ ਮਾਂਡਲਾ, ਸੱਪਾਂ ਵਾਲੀ, ਦਲਮੀਰ ਖੇੜਾ ਤੇ ਪੱਤੀ ਸਦੀਕ ਦਾ ਦੌਰਾ ਕੀਤਾ | ਉਨ੍ਹਾਂ ਦੇਖਿਆ ਕਿ ਕਈ ਮਹੀਨਿਆਂ ਤੋਂ ਪਾਣੀ ਖੜ੍ਹਾ ਰਹਿਣ ਕਾਰਨ ਲਗਭਗ 60 ਪ੍ਰਤੀਸ਼ਤ ਬਾਗ਼ ਤਬਾਹ ਹੋ ਗਏ ਹਨ ਜਿਸ ਕਾਰਨ ਬਾਗ਼ਬਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਇਸ ਸਬੰਧ ਵਿਚ, ਉਹ ਬੁੱਧਵਾਰ ਨੂੰ ਡੀ.ਸੀ. ਫ਼ਾਜ਼ਿਲਕਾ ਨੂੰ ਮਿਲਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪਣਗੇ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਤੇਜਪਾਲ ਜਿਆਣੀ, ਸੂਬਾ ਸੀਡ ਪ੍ਰਧਾਨ ਕਪਿਲ ਖੇਰਵਾ, ਗਜੇਂਦਰ ਕਸਾਨੀਆ, ਦਵਿੰਦਰ ਮਹੇਰ, ਨੱਥੂ ਰਾਮ, ਵਿਨੋਦ ਵਰਿਆਮ ਖੇੜਾ, ਜਗਦੀਸ਼ ਕੁਮਾਰ, ਚਰਨਜੀਤ ਅਤੇ ਸੰਘ ਦੇ ਹੋਰ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਫ਼ੋਟੋਗਰਾਫੀ ਪ੍ਰਦਰਸ਼ਨੀ 'ਚ ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ 29 ਤੇ 30 ਸਤੰਬਰ ਨੂੰ ਸਫ਼ਾਈ ਕਾਮਿਆਂ ਦੀ ਮੁਕੰਮਲ ਹੜਤਾਲ ਰਹੇਗੀ-ਫ਼ਤਿਹ ਬੋਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।