08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਫ਼ੋਟੋਗਰਾਫੀ ਪ੍ਰਦਰਸ਼ਨੀ 'ਚ ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 23-09-2025
ਅਬੋਹਰ, 22 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਜਲੰਧਰ ਫ਼ੋਟੋਗਰਾਫ਼ਰ ਕਲੱਬ ਵਲੋਂ ਵਿਕਟੋਰੀਆ ਗਾਰਡਨ ਜਲੰਧਰ ਵਿਖੇ ਇਕ ਫ਼ੋਟੋਗਰਾਫੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਦੇ ਪ੍ਰਧਾਨ ਆਸ਼ੀਸ਼ ਸੇਤੀਆ, ਸੋਨੂੰ ਜੇਨਾਗਲ ਤੇ ਨਵੀਨ ਬਿਸ਼ਨੋਈ ਨੇ ਪ੍ਰਦਰਸ਼ਨੀ ਵਿਚ ਹਿੱਸਾ ਲਿਆ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਪੰਜਾਬ ਕੇਸਰੀ ਗਰੁੱਪ ਤੋਂ ਅਵਿਨਵ ਚੋਪੜਾ ਤੇ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਪ੍ਰਦਰਸ਼ਨੀ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਲੰਧਰ ਫ਼ੋਟੋਗਰਾਫ਼ਰ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਲੱਬ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਦੀ ਪੂਰੀ ਟੀਮ ਨੇ ਜਲੰਧਰ ਫ਼ੋਟੋਗਰਾਫ਼ਰ ਵੈੱਲਫੇਅਰ ਐਸੋਸੀਏਸ਼ਨ ਆਫ਼ ਇੰਡੀਆ ਦੀ ਪੂਰੀ ਟੀਮ ਅਤੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਟਰੈਕਟਰ ਟਰਾਲੀ 'ਤੇ ਸਾਮਾਨ ਰੱਖ ਸ਼ਹਿਰ ਵੱਲ ਕੀਤਾ ਰੁੱਖ <br/> ਹੜ੍ਹ ਪ੍ਰਭਾਵਿਤ ਪਿੰਡਾਂ 'ਚੋਂ ਲੋਕ ਛੱਡ ਰਹੇ ਹਨ ਘ... ਅਗਲੀ ਖ਼ਬਰ ਸੁਸ਼ੀਲਾ ਬਿਸ਼ਨੋਈ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।