08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਟਰੈਕਟਰ ਟਰਾਲੀ 'ਤੇ ਸਾਮਾਨ ਰੱਖ ਸ਼ਹਿਰ ਵੱਲ ਕੀਤਾ ਰੁੱਖ <br/> ਹੜ੍ਹ ਪ੍ਰਭਾਵਿਤ ਪਿੰਡਾਂ 'ਚੋਂ ਲੋਕ ਛੱਡ ਰਹੇ ਹਨ ਘਰ, ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਈਆਂ ਨੇ ਲਿਆ ਫ਼ੈਸਲਾ

ਫ਼ਾਜ਼ਿਲਕਾ ਦੇ ਪਿੰਡ ਕਾਂਵਾਂਵਾਲੀ ਤੋਂ ਘਰੇਲੂ ਸਾਮਾਨ ਲੱਦ ਕੇ ਜਾਂਦਾ ਹੋਇਆ ਪਰਿਵਾਰ | (ਸੱਜੇ) ਟਰੈਕਟਰ ਟਰਾਲੀ 'ਤੇ ਰੱਖੇ ਘਰੇਲੂ ਸਾਮਾਨ ਦੀ ਰਾਖੀ ਕਰਦੀ ਔਰਤ | ਤਸਵੀਰ-ਪ੍ਰਦੀਪ ਕੁਮਾਰ <br/> 23-09-2025
ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਲੋਕ ਆਪਣਾ ਘਰ ਛੱਡਣ ਨੂੰ ਮਜਬੂਰ ਹਨ | ਟਰੈਕਟਰ ਟਰਾਲੀ 'ਤੇ ਘਰ ਦਾ ਸਾਮਾਨ ਰੱਖ ਕੇ ਲੋਕ ਫ਼ਾਜ਼ਿਲਕਾ ਵੱਲ ਰੁੱਖ ਕਰਦੇ ਦਿਖਾਈ ਦੇ ਰਹੇ ਹਨ | ਆਪਣੇ ਘਰਾਂ ਤੇ ਜ਼ਮੀਨਾਂ ਨੂੰ ਛੱਡ ਕੇ ਲੋਕ ਕਿਰਾਏ ਦੇ ਮਕਾਨਾਂ 'ਤੇ ਜਾ ਰਹੇ ਹਨ | ਕਿਉਂਕਿ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਹਾਲਾਤ ਸੁਧਰਦੇ ਦਿਖਾਈ ਨਹੀਂ ਦੇ ਰਹੇ | ਹਾਲਾਂਕਿ ਕੁੱਝ ਇਲਾਕਿਆਂ ਨੂੰ ਛੱਡ ਕੇ ਜ਼ਿਆਦਾਤਰ ਇਲਾਕਿਆਂ ਵਿਚੋਂ ਪਾਣੀ ਨਿਕਲ ਚੁੱਕਿਆ ਹੈ | ਬਾਵਜੂਦ ਇਸ ਦੇ ਲੋਕ ਘਰ ਛੱਡ ਰਹੇ ਹਨ ਜਿਸ ਦੇ ਪਿੱਛੇ ਦਾ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਨੂੰ ਦੱਸਿਆ ਜਾ ਰਿਹਾ ਹੈ | ਪਿੰਡਾਂ ਦੇ ਹਾਲਾਤ ਇਹ ਹਨ ਕਿ ਹੜ੍ਹਾਂ ਕਾਰਨ ਲੋਕਾਂ ਦੇ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ, ਮਕਾਨ ਟੁੱਟ ਚੁੱਕੇ ਹਨ | ਸੜਕਾਂ ਦਾ ਬੂਰਾ ਹਾਲ ਹੈ | ਟਰੈਕਟਰ ਟਰਾਲੀ 'ਤੇ ਆਪਣੇ ਪਰਿਵਾਰ ਦੇ ਨਾਲ ਸਾਮਾਨ ਲੈ ਕੇ ਜਾ ਰਹੇ ਗੁਰਦੀਪ ਸਿੰਘ ਨੇ ਦੱਸਿਆ ਕਿ ਪਾਣੀ ਕਾਰਨ ਉਨ੍ਹਾਂ ਦੇ ਪਿੰਡਾਂ ਵਿਚ ਬਹੁਤ ਬਰਬਾਦੀ ਹੋਈ ਹੈ | ਵਾਰ ਵਾਰ ਪਾਣੀ ਦਾ ਡਰ ਰਹਿੰਦਾ ਹੈ ਜਿਸ ਨੂੰ ਲੈ ਕੇ ਉਹ ਆਪਣਾ ਘਰ ਛੱਡ ਕੇ ਫ਼ਾਜ਼ਿਲਕਾ ਸ਼ਹਿਰ 'ਚ ਕਿਰਾਏ ਦੇ ਮਕਾਨ 'ਚ ਜਾ ਰਹੇ ਹਨ ਕਿਉਂਕਿ ਉਨ੍ਹਾਂ ਦਾ ਪਿੰਡ ਹਾਲੇ ਵੀ ਹੜ੍ਹਾਂ ਦੀ ਮਾਰ ਹੇਠ ਹੈ | ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪਿੰਡ ਤੋਂ ਬਾਹਰ 5-5 ਮਰਲਿਆਂ ਦੇ ਪਲਾਟ ਦਿੱਤੇ ਜਾਣ |
ਪਿਛਲੀ ਖ਼ਬਰ ਪੁਨਰਗਠਨ ਅਕਾਲੀ ਦਲ ਨੇ ਫ਼ਾਜ਼ਿਲਕਾ ਦੇ 13 ਸਰਕਲ ਪ੍ਰਧਾਨਾਂ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਫ਼ੋਟੋਗਰਾਫੀ ਪ੍ਰਦਰਸ਼ਨੀ 'ਚ ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।