08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੁਨਰਗਠਨ ਅਕਾਲੀ ਦਲ ਨੇ ਫ਼ਾਜ਼ਿਲਕਾ ਦੇ 13 ਸਰਕਲ ਪ੍ਰਧਾਨਾਂ ਦਾ ਕੀਤਾ ਐਲਾਨ <br/>

ਅਜੀਤ ਡੈਸਕ 23-09-2025
ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)-ਪੁਨਰਗਠਨ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲਾਂ ਦੇ ਅਹੁਦੇਦਾਰਾਂ ਦੀ ਚੋਣ ਸੂਬਾ ਅਬਜ਼ਰਵਰ ਬਲਦੇਵ ਸਿੰਘ ਮਾਹਮੂ ਜੋਈਆ ਦੀ ਅਗਵਾਈ ਹੇਠ ਸਥਾਨਕ ਸਿਵਲ ਲਾਈਨ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਜਿਸ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਥੇਦਾਰ ਚਰਨ ਸਿੰਘ, ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ, ਗੁਰਲਾਲ ਸਿੰਘ ਜੰਡਵਾਲਾ ਆਦਿ ਹਾਜ਼ਰ ਸਨ ਜਿਸ ਵਿਚ ਜਲਾਲਾਬਾਦ ਤਹਿਸੀਲ ਨੂੰ 8 ਭਾਗਾਂ ਵਿਚ ਵੰਡ ਕੇ 8 ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ | ਅਰਨੀਵਾਲਾ ਸ਼ੇਖ਼ ਸੁਭਾਨ ਸ਼ਹਿਰੀ ਤੋਂ ਬਲਵਿੰਦਰ ਸਿੰਘ, ਅਰਨੀਵਾਲਾ ਦਿਹਾਤੀ ਤੋਂ ਬਲਦੇਵ ਸਿੰਘ ਮੰਮੂ ਖੇੜਾ, ਜੰਡਵਾਲਾ ਭੀਮੇਸ਼ਾਹ ਤੋਂ ਹਰਮਨਦੀਪ ਸਿੰਘ ਚਿਮਨੇਵਾਲਾ, ਵੈਰੋਕੀ ਤੋਂ ਗੁਰਜੰਟ ਸਿੰਘ ਜੈਮਲ ਵਾਲਾ, ਜਲਾਲਾਬਾਦ 1 ਤੋਂ ਹਰਨੂਰ ਸਿੰਘ, ਜਲਾਲਾਬਾਦ 2 ਤੋਂ ਦਲਜੀਤ ਸਿੰਘ, ਲਧੂਵਾਲਾ ਤੋਂ ਨਿਰਮਲ ਸਿੰਘ, ਮੰਡੀ ਰੋੜਾਂਵਾਲੀ ਤੋਂ ਰਾਮ ਸਿੰਘ ਚੱਕ ਪੱਖੀ, ਇਸ ਤਰ੍ਹਾਂ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ 5 ਸਰਕਲ ਬਣਾਏ ਗਏ ਹਨ ਜਿਨ੍ਹਾਂ ਵਿਚ ਮੰਡੀ ਲਾਧੂਕਾ ਤੋਂ ਛਿੰਦਰਪਾਲ ਕੰਬੋਜ, ਹਸਤਾ ਕਲਾਂ ਤੋਂ ਕੁਲਦੀਪ ਸਿੰਘ ਤਰੋਬੜੀ, ਖੂਈ ਖੇੜਾ ਸਰਕਲ ਤੋਂ ਮਹਾਵੀਰ ਕੁਮਾਰ, ਫ਼ਾਜ਼ਿਲਕਾ ਦਿਹਾਤੀ ਤੋਂ ਦਰਸ਼ਨ ਸਿੰਘ, ਫ਼ਾਜ਼ਿਲਕਾ ਸ਼ਹਿਰੀ ਤੋਂ ਸੂਰਤ ਸਿੰਘ ਸਰਕਲ ਪ੍ਰਧਾਨ ਬਣਾਏ ਗਏ ਹਨ | ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਗੁਰਮੀਤ ਸਿੰਘ ਗੋਗੀ, ਬਲਰਾਜ ਸਿੰਘ ਬੱਬੂ, ਬਲਦੇਵ ਸਿੰਘ, ਇਕਬਾਲ ਸਿੰਘ ਕਮਾਲ ਵਾਲਾ, ਗੁਰਭੇਜ ਸਿੰਘ ਰੁਕਨਪੁਰਾ, ਰਾਜਵਿੰਦਰ ਸਿੰਘ ਸੈਣੀ, ਸਵਰਨ ਸਿੰਘ ਲਹੌਰੀਆ, ਪ੍ਰੀਤਮ ਸਿੰਘ, ਸੁੱਚਾ ਸਿੰਘ, ਗੁਰਤੇਜ ਸਿੰਘ ਜੰਡਵਾਲਾ, ਸਰਵਨਜੀਤ ਸਿੰਘ, ਰਛਪਾਲ ਸਿੰਘ, ਕੁਲਵਿੰਦਰ ਸਿੰਘ, ਬਚਿੱਤਰ ਸਿੰਘ ਵਿਰਕ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਈਸ ਮਿੱਲਰਜ਼ ਅਤੇ ਆੜ੍ਹਤੀਆਂ ਦਰਮਿਆਨ ਵਿਵਾਦ ਖ਼ਤਮ ਹੋਣ ਤੇ ਬਾਅਦ ਸ਼ੁਰੂ ਹੋਈ ਬਾਸਮਤੀ ਦੀ ਬੋਲੀ ਅਗਲੀ ਖ਼ਬਰ ਟਰੈਕਟਰ ਟਰਾਲੀ 'ਤੇ ਸਾਮਾਨ ਰੱਖ ਸ਼ਹਿਰ ਵੱਲ ਕੀਤਾ ਰੁੱਖ <br/> ਹੜ੍ਹ ਪ੍ਰਭਾਵਿਤ ਪਿੰਡਾਂ 'ਚੋਂ ਲੋਕ ਛੱਡ ਰਹੇ ਹਨ ਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।