08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰਾਈਸ ਮਿੱਲਰਜ਼ ਅਤੇ ਆੜ੍ਹਤੀਆਂ ਦਰਮਿਆਨ ਵਿਵਾਦ ਖ਼ਤਮ ਹੋਣ ਤੇ ਬਾਅਦ ਸ਼ੁਰੂ ਹੋਈ ਬਾਸਮਤੀ ਦੀ ਬੋਲੀ

ਅਜੀਤ ਡੈਸਕ 23-09-2025
ਸੰਗਰੂਰ, 22 ਸਤੰਬਰ (ਪਸ਼ੌਰੀਆ) - ਪਿਛਲੇ ਹਫ਼ਤੇ ਤੋਂ ਰਾਈਸ ਮਿੱਲਰਜ਼ ਅਤੇ ਆੜ੍ਹਤੀਆਂ ਦਰਮਿਆਨ ਬਾਸਮਤੀ ਦੀ ਅਦਾਇਗੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਖ਼ਤਮ ਹੋਣ ਤੋਂ ਬਾਅਦ ਅੱਜ ਬਾਸਮਤੀ ਦੀ ਬੋਲੀ ਸ਼ੁਰੂ ਹੋ ਗਈ ਹੈ ਜਿਸ ਨਾਲ ਬਾਸਮਤੀ ਕਾਸ਼ਤਕਾਰਾਂ ਨੂੰ ਰਾਹਤ ਮਿਲੀ ਹੈ | ਦੱਸਿਆ ਜਾਂਦਾ ਹੈ ਕਿ ਆੜ੍ਹਤੀਏ ਚਾਹੁੰਦੇ ਸਨ ਕਿ ਬਾਸਮਤੀ ਦੀ ਅਦਾਇਗੀ ਪਿਛਲੇ ਸਾਲਾਂ ਦੀ ਤਰ੍ਹਾਂ ਸੱਤ ਦਿਨਾਂ ਦੇ ਅੰਦਰ ਅੰਦਰ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਹੋ ਸਕੇ | ਦੂਜੇ ਪਾਸੇ ਰਾਈਸ ਮਿੱਲਰਜ ਚਾਹੁੰਦੇ ਸਨ ਕਿ ਬਾਸਮਤੀ ਦੀ ਅਦਾਇਗੀ ਦੀ ਸਮਾਂ ਸੀਮਾ ਵਧਾ ਕੇ 15 ਦਿਨ ਕੀਤੀ ਜਾਵੇ ਕਿਉਂ ਕਿ ਉਨ੍ਹਾਂ ਚਾਵਲ ਦੀ ਅਦਾਇਗੀ 40 ਦਿਨਾਂ ਤੇ ਹੁੰਦੀ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾਂ, ਸਰਪ੍ਰਸਤ ਕਮਲ ਮਿੱਤਲ, ਮੀਤ ਪ੍ਰਧਾਨ ਕੇਵਲ ਗੁਪਤਾ, ਸਕੱਤਰ ਵਿਜੈ ਜੈਨ ਨੇ ਦੱਸਿਆ ਕਿ ਬਾਸਮਤੀ ਦੀ ਅਦਾਇਗੀ ਹੁਣ 9 ਦਿਨਾਂ ਦੇ ਅੰਦਰ ਅੰਦਰ ਹੋਵੇਗੀ, ਇਸ ਸਹਿਮਤੀ ਤੋਂ ਬਾਅਦ ਬੋਲੀ ਸ਼ੁਰੂ ਹੋ ਗਈ ਹੈ | ਇਸ ਮੌਕੇ ਜਤਿੰਦਰ ਗਰੇਵਾਲ, ਪ੍ਰਦੀਪ ਸਿੰਗਲਾ, ਮਨੋਜ ਗਰਗ, ਹਰਿੰਦਰ ਬਾਵਾ, ਨਰੇਸ਼ ਵਿੱਕੀ, ਕੇਵਲ ਸਿੰਘ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਦਲਬੀਰ ਅÏਲ਼ਖ ਤੋਂ ਇਲਾਵਾ ਅਕਾੳਾੂਟੈਂਟ ਯੂਨੀਅਨ ਦੇ ਦੇ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਵਰੁਨ ਬੰਟੀ, ਵਕੀਲ ਅਤੇ ਹੋਰ ਮੌਜੂਦ ਸਨ | ਉੱਧਰ ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਅਵਤਾਰ ਸਿੰਘ ਈਲਵਾਲ ਅਤੇ ਸੈਕਟਰੀ ਨਰਿੰਦਰ ਪਾਲ ਦਾ ਕਹਿਣਾ ਕਿ ਮੰਡੀ ਵਿਚ ਸਭ ਪ੍ਰਬੰਧ ਮੁਕੰਮਲ ਹਨ |

ਪਿਛਲੀ ਖ਼ਬਰ 56 ਕਿੱਲੋ ਭੁੱਕੀ ਸਮੇਤ ਕਾਬੂ ਅਗਲੀ ਖ਼ਬਰ ਪੁਨਰਗਠਨ ਅਕਾਲੀ ਦਲ ਨੇ ਫ਼ਾਜ਼ਿਲਕਾ ਦੇ 13 ਸਰਕਲ ਪ੍ਰਧਾਨਾਂ ਦਾ ਕੀਤਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।