21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਆਪਣੇ ਪਤੀ ਨੂੰ ਕੁੱਟਣ ਵਾਲੀ ਕਾਂਗਰਸ ਮਹਿਲਾ ਜ਼ਿਲ੍ਹਾ ਪ੍ਰਧਾਨ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 17-10-2025
ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੇ ਸੀਤੋ ਰੋਡ ਦੇ ਰਹਿਣ ਵਾਲੇ ਅਤੇ ਬਿਜਲੀ ਬੋਰਡ ਦੇ ਸੇਵਾ-ਮੁਕਤ ਐੱਸ.ਡੀ.ਓ. ਸ਼ਾਮ ਲਾਲ ਨੂੰ ਕੱਲ੍ਹ ਉਸ ਦੀ ਆਪਣੀ ਪਤਨੀ ਤੇ ਕਾਂਗਰਸ ਮਹਿਲਾ ਜ਼ਿਲ੍ਹਾ ਪ੍ਰਧਾਨ ਕਵਿਤਾ ਸੋਲੰਕੀ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਜ਼ਖਮੀ ਕਰ ਦਿੱਤਾ | ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਪੁਲਿਸ ਨੇ ਕਵਿਤਾ ਸੋਲੰਕੀ ਵਿਰੁੱਧ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ | ਆਪਣੇ ਪਤੀ ਨੂੰ ਕੁੱਟਣ ਵਾਲੀ ਕਾਂਗਰਸੀ ਆਗੂ ਵਿਰੁੱਧ ਮਾਮਲਾ ਦਰਜ ਕਰਨਾ ਰਾਜਨੀਤਿਕ ਹਲਕਿਆਂ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਿਆ ਹੈ | ਜ਼ਿਕਰਯੋਗ ਹੈ ਕਿ ਜ਼ਖਮੀ ਐੱਸ.ਡੀ.ਓ. ਨੇ ਆਪਣੀ ਪਤਨੀ 'ਤੇ ਉਸ ਦੀ ਸਾਰੀ ਜਾਇਦਾਦ ਹੜੱਪਣ ਦਾ ਦੋਸ਼ ਲਗਾਇਆ ਹੈ | ਜਾਣਕਾਰੀ ਅਨੁਸਾਰ ਜ਼ਖਮੀ ਸ਼ਾਮ ਲਾਲ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਦੀ ਪਤਨੀ ਕਵਿਤਾ ਸੋਲੰਕੀ ਨੇ ਉਸ ਦੀ ਸਾਰੀ ਦੌਲਤ ਤੇ ਜਾਇਦਾਦ ਹੜੱਪ ਲਈ ਹੈ | ਉਸ ਨੇ ਮੇਰਾ ਘਰ ਤੇ ਗੈਸ ਏਜੰਸੀ ਆਪਣੇ ਨਾਮ 'ਤੇ ਰਜਿਸਟਰ ਕਰਵਾਈ ਤੇ ਉਹ ਹਰ ਰੋਜ਼ ਉਸ ਨਾਲ ਝਗੜਾ ਕਰਦੀ ਹੈ | ਉਸ ਨੇ ਦੱਸਿਆ ਕਿ ਉਨ੍ਹਾਂ ਦਾ ਕੇਸ ਅਦਾਲਤ ਵਿਚ ਵਿਚਾਰ ਅਧੀਨ ਹੈ ਤੇ ਅਦਾਲਤ ਨੇ ਇਸ ਮਾਮਲੇ 'ਤੇ ਰੋਕ ਲਗਾ ਦਿੱਤੀ ਹੈ | ਉਸ ਦੀ ਪਤਨੀ ਨੇ ਉਸ ਦਾ ਘਰ ਵਿਚ ਰਹਿਣਾ ਮੁਸ਼ਕਲ ਕਰ ਦਿੱਤਾ ਹੈ | ਕੱਲ੍ਹ ਜਦੋਂ ਉਹ ਘਰ ਨੂੰ ਤਾਲਾ ਲਗਾ ਕੇ ਜਾ ਰਹੀ ਸੀ, ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਉਸ ਦੇ ਹੱਥ 'ਤੇ ਇੱਕ ਤੇਜ਼ਧਾਰ ਚੀਜ਼ ਨਾਲ ਵਾਰ ਕੀਤਾ ਜਿਸ ਕਾਰਨ ਉਸ ਦਾ ਹੱਥ ਗੰਭੀਰ ਜ਼ਖਮੀ ਹੋ ਗਿਆ | ਉਸ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਰਨੀਵਾਲਾ ਦੀ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਐੱਸ. ਡੀ. ਐੱਮ. ਅਬੋਹਰ ਵਲੋਂ ਅੰਤਰਰਾਜੀ ਬਾਰਡਰ 'ਤੇ ਪੁਲਿਸ/ ਮੰਡੀ ਬੋਰਡ ਵਲੋਂ ਲਗਾਏ ਬੈਰੀਅਰ ਦਾ ਅਚਨਚੇਤ ਨਿਰੀਖਣ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।