04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੈਂਟਰ ਚਾਨਣ ਵਾਲਾ ਦੀਆਂ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ <br/>

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਅਧਿਆਪਕ | ਅਜੀਤ ਤਸਵੀਰ <br/> 18-10-2025
ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਪ੍ਰੇਰਨਾ ਤੇ ਬੀ.ਪੀ.ਈ.ਓ. ਫ਼ਾਜ਼ਿਲਕਾ-2 ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਸੈਂਟਰ ਚਾਨਣ ਵਾਲਾ ਦੀਆਂ ਖੇਡਾਂ ਉਤਸ਼ਾਹ ਪੂਰਵਕ ਹੋਈਆਂ ਸਮਾਪਤ ਹੋਈਆਂ | ਬੀ.ਪੀ.ਈ.ਓ. ਪ੍ਰਮੋਦ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਸਹਾਈ ਹੋਣਗੀਆਂ | ਸੀ.ਐੱਚ.ਟੀ. ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ | ਇਨ੍ਹਾਂ ਨਿੱਕੇ ਖਿਡਾਰੀਆਂ ਵਿਚੋਂ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ | ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ | ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀ.ਐੱਚ.ਟੀ. ਲਵਜੀਤ ਸਿੰਘ ਗਰੇਵਾਲ ਵੱਲੋਂ ਬਾਖ਼ੂਬੀ ਕੀਤੀ ਗਈ | ਇਨ੍ਹਾਂ ਖੇਡਾਂ ਵਿਚ ਸੈਂਟਰ ਦੇ ਸਮੂਹ ਸਕੂਲਾਂ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ 'ਚ ਪੂਰੇ ਜੋਸ਼ ਤੇ ਚਾਅ ਨਾਲ ਹਿੱਸਾ ਲਿਆ | ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਬੀ.ਪੀ.ਈ.ਓ. ਪ੍ਰਮੋਦ ਕੁਮਾਰ ਤੇ ਅਧਿਆਪਕ ਨਿਸ਼ਾਂਤ ਅਗਰਵਾਲ ਵੱਲੋਂ ਉਚੇਚੇ ਤੌਰ 'ਤੇ ਖੇਡ ਪ੍ਰੋਗਰਾਮ ਵਿਚ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਇਨ੍ਹਾਂ ਖੇਡਾਂ ਦੀ ਸਫਲਤਾ ਲਈ ਮੁੱਖ ਪ੍ਰਬੰਧਕ ਸਵੀਕਾਰ ਗਾਂਧੀ ਦੇ ਨਾਲ ਨਾਲ ਰਾਜ ਕੁਮਾਰ ਸੰਧਾ, ਸੁਖਦੇਵ ਸਿੰਘ ਸੈਣੀ ਇੰਦਰਜੀਤ ਸਿੰਘ ਗਿੱਲ, ਅਮਨ ਬਰਾੜ, ਮਨਜੀਤ ਸਿੰਘ ਸੰਧੂ, ਤਰੁਨ ਕਾਲੜਾ, ਵਿਕਰਮ, ਰਾਜਨ ਕੁੱਕੜ, ਇਨਕਲਾਬ ਗਿੱਲ, ਮੈਡਮ ਰੇਣੂ ਬੱਬਰ, ਮੈਡਮ ਆਸ਼ੂ, ਮੈਡਮ ਪੂਨਮ ਗਾਂਧੀ, ਮੈਡਮ ਸ਼ਵੇਤਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਨੈਨਸੀ, ਮੈਡਮ ਪੂਨਮ, ਮੈਡਮ ਪ੍ਰੀਤੀ, ਅਧਿਆਪਕ ਰਾਜ ਕੁਮਾਰ, ਰਮਨ ਸਿੰਘ, ਗੁਰਚਰਨ ਸਿੰਘ ਭੱਟੀ, ਗੌਰਵ ਮਦਾਨ, ਸੰਜਮ, ਸ਼ਿਵਮ, ਰਾਜੀਵ ਚੁੱਘ, ਵੇਦ ਪ੍ਰਕਾਸ਼ ਵਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ |

ਪਿਛਲੀ ਖ਼ਬਰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਡੇਂਗੂ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਹਫ਼ਤੇ ਦੇ ਸਾਰੇ ਦਿਨ ਸਰਗਰਮੀਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।