ਫ਼ਾਜ਼ਿਲਕਾ, 17 ਅਕਤੂਬਰ (ਅਮਰਜੀਤ ਸ਼ਰਮਾ)- ਸਿਹਤ ਵਿਭਾਗ ਦੀ ਪ੍ਰਮੁੱਖ ਜਥੇਬੰਦੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ, ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ, ਏ. ਐਮ. ਉ. ਯੂਨੀਅਨ ਪੰਜਾਬ, ਏ. ਐਨ. ਐਮਜ ਐੱਲ. ਐੱਚ. ਵੀ ਯੂਨੀਅਨ ਪੰਜਾਬ ਦੇ ਆਗੂਆਂ ਗੁਰਪ੍ਰੀਤ ਸਿੰਘ ਮੰਗਵਾਲ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਕਨਵੀਨਰ ਮਨਜੀਤ ਕੌਰ ਬਾਜਵਾ, ਹਰਵਿੰਦਰ ਸਿੰਘ ਛੀਨਾ, ਪ੍ਰਧਾਨ ਗੁਰਦੇਵ ਸਿੰਘ ਢਿੱਲੋਂ, ਵਿਰਸਾ ਸਿੰਘ ਪੰਨੂੰ, ਸੁਸ਼ਮਾ ਅਰੋੜਾ, ਜਸਬੀਰ ਕੌਰ ਮੂਨਕ ਜਥੇਬੰਦੀ ਦੇ ਸੂਬਾਈ ਆਗੂ ਨਰਿੰਦਰ ਸ਼ਰਮਾ, ਰਣਦੀਪ ਸਿੰਘ ਫ਼ਤਿਹਗੜ੍ਹ ਸਾਹਿਬ, ਸੁਖਜੀਤ ਸੇਖੋਂ, ਅਵਤਾਰ ਗੰਢੂਆ, ਬਲਜਿੰਦਰ ਬਰਨਾਲਾ ਹਰਜੀਤ ਪੋਹਵਿੰਡ, ਸਰਬਜੀਤ ਸਿੰਘ ਤਰਨਤਾਰਨ, ਜਸਵਿੰਦਰ ਪੰਧੇਰ, ਨਿਗਾਹੀ ਰਾਮ ਮਲੇਰਕੋਟਲਾ, ਦਲਜੀਤ ਢਿੱਲੋਂ, ਸੋਨੀ ਲੁਧਿਆਣਾ, ਬਿਕਰਮ ਗੁਰਦਾਸਪੁਰ, ਮੈਡਮ ਕਵਿਤਾ ਗੁਰਦਾਸਪੁਰ, ਰਣਜੀਤ ਕੌਰ ਪਟਿਆਲਾ, ਸਰਬਜੀਤ ਕੌਰ ਨਵਾਂਸ਼ਹਿਰ ਸੂਬਾ ਪੈੱ੍ਰਸ ਸਕੱਤਰ ਰਵਿੰਦਰ ਸ਼ਰਮਾ ਸਮੇਤ ਹੋਰ ਆਗੂਆਂ ਨੇ ਸਰਕਾਰ ਕੋਲ ਜ਼ੋਰਦਾਰ ਮੰਗ ਉਠਾਉਂਦੇ ਹੋਏ ਮੰਗ ਕੀਤੀ ਕਿ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਪੈਂਡਿੰਗ ਡੀ.ਏ. ਦੀ ਘੱਟੋ-ਘੱਟ ਇੱਕ ਕਿਸ਼ਤ ਜ਼ਰੂਰ ਜਾਰੀ ਕੀਤੀ ਬਣਦੀ ਹੈ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੁਲਾਈ 2023 ਤੋਂ ਹੁਣ ਤੱਕ ਡੀ. ਏ. ਦੀਆਂ ਸਰਕਾਰ ਵੱਲ ਕੁੱਲ ਪੰਜ ਕਿਸ਼ਤਾਂ ਰੁਕੀਆਂ ਹੋਈਆਂ ਹਨ, ਜਿਸ ਕਾਰਨ ਮੁਲਾਜ਼ਮ ਆਰਥਿਕ ਤੰਗੀ ਦਾ ਸ਼ਿਕਾਰ ਹਨ ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਪਹਿਲਾਂ ਹੀ ਮਹਿੰਗਾਈ ਦੇ ਬੂਟੇ ਹੇਠ ਆ ਚੁੱਕੇ ਹਨ ਤੇ ਅਜੇ ਤੱਕ ਉਨ੍ਹਾਂ ਨੂੰ ਆਪਣੇ ਹੱਕ ਦਾ ਡੀ.ਏ. ਨਹੀਂ ਮਿਲਿਆ | ਸਰਕਾਰ ਨੇ ਪਿਛਲੇ ਸਾਲ ਦੀਵਾਲੀ ਤੇ ਇੱਕ ਕਿਸ਼ਤ ਜਾਰੀ ਕੀਤੀ ਸੀ ਇਸ ਵਾਰ ਵੀ ਤਿਉਹਾਰੀਂ ਸੀਜ਼ਨ ਤੇ ਮੁਲਾਜ਼ਮਾਂ ਨੂੰ ਕੋਈ ਰਾਹਤ ਦੇਣੀ ਬਣਦੀ ਸੀ | ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਹ ਮੰਗ ਤੁਰੰਤ ਨਾ ਮੰਨੀ ਤਾਂ ਮੁਲਾਜ਼ਮਾਂ ਵਿਚ ਘੋਰ ਨਾਰਾਜ਼ਗੀ ਫੈਲੇਗੀ ਤੇ ਮੁੱਖ ਮੰਤਰੀ ਦੇ ਹਲਕਾ ਸੰਗਰੂਰ ਵਿਚ ਸਾਂਝੇ ਫ਼ਰੰਟ ਦੀ 16 ਨਵੰਬਰ ਨੂੰ ਵੱਡੀ ਰੈਲੀ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਏਗਾ |