ਮੰਡੀ ਲਾਧੂਕਾ, 17 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਪੀ.ਐੱਸ.ਪੀ.ਸੀ.ਐਲ. ਇੰਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਸਬ-ਡਿਵੀਜ਼ਨ ਲਾਧੂਕਾ ਵਲੋਂ ਪਾਵਰਕਾਮ ਦੇ ਕਿ੍ਟੀਕਲ ਕਰਮਚਾਰੀਆਂ ਦੀਆਂ ਪਰਾਲੀ ਦੀ ਰਹਿੰਦ ਖੰੂਹਦ ਨੂੰ ਸਾੜਨ ਤੋਂ ਰੋਕਣ ਲਈ ਲਗਾਈਆਂ ਗਈਆਂ ਡਿਊਟੀਆਂ ਨੂੰ ਰੱਦ ਕਰਾਉਣ ਲਈ ਦਿੱਤੇ ਹੋਏ ਸੰਘਰਸ਼ ਪ੍ਰੋਗਰਾਮ ਦੇ ਅਨੁਸਾਰ ਅੱਜ ਐਕਸ਼ਨ ਫ਼ਾਜ਼ਿਲਕਾ ਖ਼ਿਲਾਫ਼ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸੇ ਸੰਘਰਸ਼ ਪ੍ਰੋਗਰਾਮ ਦੇ ਤਹਿਤ ਮੰਡਲ ਫ਼ਾਜ਼ਿਲਕਾ ਅਧੀਨ ਪੈਂਦੀਆਂ ਵੱਖ-ਵੱਖ ਸਬ ਡਵੀਜ਼ਨਲ ਵਿਖੇ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ¢ ਐਕਸੀਅਨ ਫ਼ਾਜ਼ਿਲਕਾ ਵੱਲੋਂ ਕਈ ਵਾਰ ਮੀਟਿੰਗ ਦੇ ਕੇ ਲੱਗੀਆਂ ਕਿ੍ਟੀਕਲ ਕਰਮਚਾਰੀ ਦੀਆਂ ਡਿਊਟੀਆਂ ਰੱਦ ਨਾ ਕਰਾਉਣ ਕਾਰਨ ਜਥੇਬੰਦੀ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਪਾਵਰ ਸਕੱਤਰ ਦੇ ਪੱਤਰ ਅਨੁਸਾਰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਵੀ ਕਿ੍ਟੀਕਲ ਕਰਮਚਾਰੀਆਂ ਨੂੰ ਛੋਟ ਦੇਣ ਬਾਰੇ ਹਦਾਇਤ ਕੀਤੀ ਗਈ ਹੈ | ਅੱਜ ਦੇ ਰੋਸ 'ਚ ਪਹੁੰਚੇ ਵੱਖ-ਵੱਖ ਬੁਲਾਰੇ ਪਰਮਪਾਲ ਸਿੰਘ, ਨਵਕਰਨ ਸਿੰਘ, ਮਨਦੀਪ ਸਿੰਘ, ਖ਼ਰੈਤ ਲਾਲ, ਜਗਦੀਪ ਸਿੰਘ, ਸ਼ਤਰੂਘਨ, ਰਮੇਸ਼ ਕੁਮਾਰ ਤੇ ਜਸਵੰਤ ਸਿੰਘ ਜੇ.ਈ., ਸੁਖਜਿੰਦਰ ਸਿੰਘ ਜੇ.ਈ. ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ ਤੇ ਜੇਕਰ ਪਰਾਲੀ ਤੇ ਲੱਗੀਆਂ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |