03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਿਹਨਤੀ ਆਗੂਆਂ ਦੀ ਫੈਡਰੇਸ਼ਨ ਮਹਿਤਾ 'ਚ ਹੋਈ ਘਰ ਵਾਪਸੀ

ਅਜੀਤ ਡੈਸਕ 18-10-2025
ਫਿਰੋਜ਼ਪੁਰ, 17 ਅਕਤੂਬਰ (ਸੁਖਵਿੰਦਰ ਸਿੰਘ)- ਕੌਮ ਦੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਧਾਰਮਿਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਜੋ ਕਿ ਪਹਿਲਾਂ ਹੀ ਦੂਜੀਆਂ ਧਾਰਮਿਕ ਸਿੱਖ ਜਥੇਬੰਦੀਆਂ ਦੀ ਅਗਵਾਈ ਕਰ ਰਹੀ ਹੈ, ਨੂੰ ਉਸ ਵੇਲੇ ਹੋਰ ਵੀ ਬਲ ਮਿਲਿਆ | ਜਦੋਂ ਕੁੱਝ ਸਮਾਂ ਪਹਿਲਾ ਜਥੇਬੰਦੀ ਛੱਡ ਕੇ ਗਏ ਇਸ ਦੇ ਸੀਨੀਅਰ ਤੇ ਮਿਹਨਤੀ ਵਰਕਰ ਉਡੀਕ ਸਿੰਘ ਕੁੰਡੇ, ਮਨਜੀਤ ਸਿੰਘ ਔਲਖ ਤੇ ਸਾਥੀਆਂ ਨੇ ਦੁਬਾਰਾ ਇਸ ਵਿਚ ਸ਼ਾਮਿਲ ਹੋ ਕੇ ਆਪਣੇ ਘਰ ਵਾਪਸੀ ਕਰ ਲਈ | ਮਨਜੀਤ ਸਿੰਘ ਔਲਖ ਦੇ ਗ੍ਰਹਿ ਵਿਖੇ ਰੱਖੇ ਇਕ ਸਾਧਾਰਨ ਪ੍ਰਭਾਵਸ਼ਾਲੀ ਸਮਾਗਮ 'ਚ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਕੌਮੀ ਜਨਰਲ ਸਕੱਤਰ ਗਗਨਦੀਪ ਸਿੰਘ ਚਾਵਲਾ, ਕੌਮੀ ਮੀਤ ਪ੍ਰਧਾਨ ਸੁਖਦੇਵ ਸਿੰਘ ਨੱਢਾ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਡਾ. ਗੁਰਮੀਤ ਸਿੰਘ, ਜ਼ਿਲ੍ਹਾ ਪ੍ਰਧਾਨ ਦਿਹਾਤੀ ਜਸਵੀਰ ਸਿੰਘ ਤੇਗ਼ਾ ਸਿੰਘ ਵਾਲਾ ਨੇ ਘਰ ਵਾਪਸੀ ਕਰਨ ਵਾਲੇ ਆਗੂਆਂ ਨੂੰ ਜੈਕਾਰਿਆਂ ਦੀ ਗੂੰਜ ਨਾਲ ਸਿਰੋਪਾਓ ਦੇ ਕੇ ਇਨ੍ਹਾਂ ਦੀ ਸ਼ਮੂਲੀਅਤ ਦਾ ਐਲਾਨ ਕੀਤਾ | ਨਵੇਂ ਸ਼ਾਮਿਲ ਹੋਏ ਆਗੂਆਂ ਨੇ ਇਸ ਸਮੇਂ ਕਿਹਾ ਕਿ ਬੰਦੀ ਦਾ ਜਥੇਬੰਦਕ ਪਸਾਰ ਵਧਣ ਨਾਲ ਧਾਰਮਿਕ ਤੇ ਸਮਾਜਿਕ ਕੰਮਾਂ ਦੀਆਂ ਗਤੀਵਿਧੀਆਂ 'ਚ ਤੇਜ਼ੀ ਲਿਆਂਦੀ ਜਾਵੇਗੀ | ਇਸ ਸਮੇਂ ਉਕਤ ਆਗੂਆਂ ਤੋਂ ਇਲਾਵਾ ਗੁਰਦਰਸ਼ਨ ਸਿੰਘ ਬੱਬੀ, ਕੁਲਦੀਪ ਸਿੰਘ ਲੋਕੋ, ਹਰਜਿੰਦਰ ਸਿੰਘ ਬੱਗਾ, ਕੁਲਦੀਪ ਸਿੰਘ ਨੰਢਾ, ਜਸਵੀਰ ਸਿੰਘ ਜੱਸ, ਸੁਰਜੀਤ ਸਿੰਘ ਪੱਲ੍ਹਾ ਸੰਧੂ, ਮਿਹਰ ਸਿੰਘ ਜੋਸ਼ਨ, ਕਿਰਨਦੀਪ ਸਿੰਘ ਪੱਲ੍ਹਾ, ਅਵਤਾਰ ਸਿੰਘ, ਮਲਕੀਤ ਸਿੰਘ, ਦਿਲਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਗੁਰਮੇਲ ਸਿੰਘ ਭੇਡੀਆਂ, ਗੁਰਸ਼ਰਨ ਸਿੰਘ ਤੇ ਜਸਕਰਨ ਸਿੰਘ ਆਦਿ ਆਗੂ ਨੇ ਉਡੀਕ ਸਿੰਘ ਕੁੰਡੇ ਨੂੰ ਕੌਮੀ ਜਨਰਲ ਸਕੱਤਰ ਤੇ ਮਨਜੀਤ ਸਿੰਘ ਅÏਲਖ ਨੂੰ ਕੌਮੀ ਮੀਤ ਪ੍ਰਧਾਨ ਬਣਾਇਆ |

ਪਿਛਲੀ ਖ਼ਬਰ ਗਾਦੜੀਵਾਲਾ ਦਾ ਕਿਸਾਨ ਅਮਰਜੀਤ ਸਿੰਘ 6 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾ ਰਿਹਾ ਅੱਗ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।