ਅਬੋਹਰ, 22 ਅਕਤੂਬਰ (ਵਿਵੇਕ ਹੂੜੀਆ)- ਵਿੱਦਿਆ ਭਾਰਤੀ ਦੁਆਰਾ ਚਲਾਏ ਜਾ ਰਹੇ ਸ਼੍ਰੀ ਰੌਸ਼ਨ ਲਾਲ ਜੈਨ ਸਰਵ ਹਿਤਕਾਰੀ ਵਿੱਦਿਆ ਮੰਦਰ ਅਬੋਹਰ ਵਿਖੇ ਇੱਕ ਰੋਜ਼ਾ ਸੀ.ਬੀ.ਐੱਸ.ਈ. ਵਰਕਸ਼ਾਪ ਕਰਵਾਈ ਗਈ ਜਿਸ ਦਾ ਵਿਸ਼ਾ ਐਨ.ਸੀ.ਐਫ. 2023 ਸਕੂਲ ਸਿੱਖਿਆ ਸੀ | ਵਰਕਸ਼ਾਪ ਵਿੱਚ ਫ਼ਾਜ਼ਿਲਕਾ, ਅਬੋਹਰ ਤੇ ਮੋਹਾਲੀ ਦੇ 13 ਸਕੂਲਾਂ ਤੇ 55 ਭਾਗੀਦਾਰਾਂ ਨੇ ਹਿੱਸਾ ਲਿਆ ਜਿਸ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਏ.ਵੀ.ਪੀ.ਐੱਸ., ਰੇਡੀਐਂਟ ਸਕੂਲ, ਅਕਾਲ ਅਕੈਡਮੀ ਫ਼ਾਜ਼ਿਲਕਾ, ਡੀ.ਏ.ਵੀ. ਹਰੀਪੁਰਾ, ਆਰਮੀ ਸਕੂਲ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਦਿੱਲੀ ਪਬਲਿਕ ਸਕੂਲ, ਐਸਪਾਇਰ ਇੰਟਰਨੈਸ਼ਨਲ ਸਕੂਲ, ਝਮਕੁਦੇਵੀ ਸੀਨੀਅਰ ਸੈਕੰਡਰੀ ਸਕੂਲ, ਮਾਡਰਨ ਮਾਲਵਾ, ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਅਬੋਹਰ, ਸੈਂਚੁਰੀ ਪਬਲਿਕ ਸਕੂਲ ਨਯਾਗਾਓਾ ਮੋਹਾਲੀ ਸਮੇਤ ਕੁੱਲ 13 ਸਕੂਲਾਂ ਨੇ ਹਿੱਸਾ ਲਿਆ | ਵਰਕਸ਼ਾਪ ਦੇ ਰਿਸੋਰਸ ਪਰਸਨ ਐੱਸ.ਜੀ. ਜੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹਰੀਪੁਰਾ ਦੇ ਪਿ੍ੰਸੀਪਲ ਸੁਖਦੇਵ ਸਿੰਘ ਤੇ ਗਲੋਬਲ ਡਿਸਕਵਰੀ ਪਬਲਿਕ ਸਕੂਲ ਰਾਮਪੁਰਾ ਫੂਲ ਬਠਿੰਡਾ ਦੀ ਪਿ੍ੰਸੀਪਲ ਅੰਜੂ ਨਾਗਪਾਲ ਸਨ | ਦੋਵਾਂ ਰਿਸੋਰਸ ਪਰਸਨਾਂ ਨੇ ਸਮੇਂ ਅਨੁਸਾਰ ਸਿਖਲਾਈ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਸਾਰੇ ਭਾਗੀਦਾਰਾਂ ਨੇ ਸਿਖਲਾਈ ਦਾ ਪੂਰਾ ਅਨੰਦ ਮਾਣਿਆ ਤੇ ਐਨ.ਸੀ.ਐਫ. 2023 ਬਾਰੇ ਸਿੱਖਿਆ | ਅੰਤ ਵਿਚ ਸਕੂਲ ਪਿ੍ੰਸੀਪਲ ਜੌਲੀ ਮੋਂਗਾ ਨੇ ਰਿਸੋਰਸ ਪਰਸਨ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਤੇ ਐਲਾਨ ਕੀਤਾ ਕਿ ਸਕੂਲ ਸਮੇਂ-ਸਮੇਂ 'ਤੇ ਅਧਿਆਪਕ ਸਿਖਲਾਈ ਲਈ ਸੀ.ਬੀ.ਐੱਸ.ਈ. ਵਰਕਸ਼ਾਪਾਂ ਲਗਾਈਆਂ ਜਾਣਗੀਆਂ |