15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 250 ਏਕੜ ਕਣਕ ਦਾ ਬੀਜ ਕੀਤਾ ਰਵਾਨਾ

ਅਜੀਤ ਡੈਸਕ 23-10-2025
ਅਬੋਹਰ, 22 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮਗਰੀ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਤਹਿਤ ਵਿਧਾਨ ਸਭਾ ਹਲਕਾ ਬੱਲੂਆਣਾ ਤੋਂ 250 ਏਕੜ ਲਈ ਕਣਕ ਦਾ ਬੀਜ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਗੁਰਤੇਜ ਸਿੰਘ ਘੁੜਿਆਣਾ ਦੀ ਅਗਵਾਈ ਹੇਠ ਫ਼ਾਜ਼ਿਲਕਾ ਜ਼ਿਲੇ੍ਹ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਰਵਾਨਾ ਕੀਤਾ ਗਿਆ | ਇਸ ਦੌਰਾਨ ਬੱਲੂਆਣਾ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੜ੍ਹ ਪ੍ਰਭਾਵਿਤ ਇਲਾਕੇ ਲਈ ਹਰ ਲੋੜੀਂਦੀ ਮਦਦ ਕਰਨ ਦਾ ਵੀ ਭਰੋਸਾ ਦਵਾਇਆ | ਇਸ ਦੌਰਾਨ ਆਪਣੇ ਨਿਵਾਸ ਸਥਾਨ ਕੀਤੀ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਕੇ ਵੀ ਦਿਖਾਇਆ ਹੈ | ਇਸੇ ਲੜੀ ਤਹਿਤ ਹੁਣ ਫ਼ਾਜ਼ਿਲਕਾ ਜ਼ਿਲੇ੍ਹ ਵਿਚੋਂ ਸਭ ਤੋਂ ਪਹਿਲਾਂ ਯਤਨ ਕਰਦੇ ਹੋਏ ਹਲਕਾ ਬੱਲੂਆਣਾ ਦੇ ਜੁਝਾਰੂ ਵਰਕਰਾਂ ਨੇ 250 ਏਕੜ ਲਈ ਕਣਕ ਦਾ ਬੀਜ ਰਵਾਨਾ ਕੀਤਾ ਹੈ ਜਦਕਿ ਹੋਰ ਵੀ ਲੋੜੀਂਦੀ ਰਾਹਤ ਸਮਗਰੀ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਭੇਜੀ ਜਾਵੇਗੀ | ਇਸ ਮੌਕੇ ਗੁਰਮੀਤ ਸਿੰਘ ਬਿੱਟੂ ਬੱਲੂਆਣਾ, ਹਰੀਸ਼ ਨੰਬਰਦਾਰ ਬੱਲੂਆਣਾ, ਹਰਚਰਨ ਸਿੰਘ ਚਰਨਾ ਬਹਾਵਲਵਾਸੀ, ਸਤਵਿੰਦਰ ਸਿੰਘ ਬੁਰਜਾਂ, ਮਲਕੀਤ ਸਿੰਘ ਢਾਬਾ ਕੋਕਰੀਆ, ਰਵਿੰਦਰ ਨੰਬਰਦਾਰ ਰਾਮਸਰਾ, ਗੁਰਪਿੰਦਰ ਸਿੰਘ ਭੰਗਾਲਾ, ਬਲਕੌਰ ਸਿੰਘ ਭੰਗਾਲਾ, ਐਡਵੋਕੇਟ ਰਵਿੰਦਰ ਸਿੰਘ ਗਿੱਲ ਗੱਦਾ ਡੋਬ, ਗੁਰਮੀਤ ਸਿੰਘ ਗਿੱਲ, ਰਾਜਾ ਗੱਦਾ ਡੋਬ, ਰਮਨ ਮੈਡੀਕਲ ਬੱਲੂਆਣਾ, ਵੇਦ ਪ੍ਰਕਾਸ਼ ਡਾਇਰੈਕਟਰ, ਓਮ ਪ੍ਰਕਾਸ਼ ਸਾਬਕਾ ਮੈਂਬਰ, ਮਹਿੰਦਰ ਕੁਮਾਰ ਸਾਬਕਾ ਸਰਪੰਚ, ਕਿਸ਼ਨ ਲਾਲ ਮੈਂਬਰ ਬਲਾਕ ਸੰਮਤੀ, ਬਲਰਾਜ ਸਿੰਘ ਪੱਤਰੇ ਵਾਲਾ, ਅਮਿੱਤ ਜਿਆਣੀ, ਮਲਕੀਤ ਸਿੰਘ ਖਿੱਪਾਵਾਲੀ, ਗੁਰਮੇਲ ਸਰਪੰਚ, ਮਨਜੀਤ ਸਿੰਘ ਸਰਪੰਚ, ਭੋਲਾ ਸਿੰਘ ਆਜਮਵਾਲਾ, ਬਲਵਿੰਦਰ ਸਿੰਘ ਪ੍ਰਧਾਨ, ਰਣਜੀਤ ਸਿੰਘ ਆਜਮਵਾਲਾ, ਡਿਪਟੀ ਸਿੰਘ ਆਜਮਵਾਲਾ, ਸੂਬਾ ਸਿੰਘ ਨਰਾਇਣ ਪੁਰਾ, ਵਿਨੋਦ ਤੱਰੜ ਨਰਾਇਣ ਪੁਰਾ, ਰਵਨੀਕ ਸਿੰਘ ਰਾਜਾਂ ਵਾਲੀ, ਇੰਦਰਾਜ ਅਮਰਪੁਰਾ, ਭਾਨੂ ਪ੍ਰਤਾਪ, ਅਮਰਦੇਵ ਸਾਬਕਾ ਸਰਪੰਚ, ਪਵਨ ਸੈਂਯਦਾ ਵਾਲੀ, ਜਗਜੀਤ ਸਿੰਘ ਡੀ.ਸੀ. ਕੇਰਾ ਖੇੜਾ, ਮਹਿਲ ਸਿੰਘ ਝੁਰੜ ਖੇੜਾ, ਬੂਟਾ ਸਿੰਘ ਝੁਰੜ ਖੇੜਾ, ਰਜਿੰਦਰ ਕੁਮਾਰ ਚੂਹੜੀ ਵਾਲਾ ਧੰਨਾ, ਭੁਪਿੰਦਰ ਸਿੰਘ, ਅਮਨਦੀਪ ਪਿੰਕੂ, ਸੋਹਣ ਸਿੰਘ ਡੰਗਰ ਖੇੜਾ, ਪ੍ਰਕਾਸ਼ ਚੰਦ ਚੂਹੜੀ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਨੇ ਅਰਨੀਵਾਲਾ ਥਾਣੇ ਅਧੀਨ ਪੈਂਦੇ ਸ਼ੱਕੀ ਖੇਤਰ 'ਚ ਕਾਸੋ ਆਪ੍ਰੇਸ਼ਨ ਚਲਾਇਆ <br/> ਅਗਲੀ ਖ਼ਬਰ ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਸਕੂਲ 'ਚ ਇੱਕ ਰੋਜ਼ਾ ਵਰਕਸ਼ਾਪ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।