17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਤੋਂ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 05-11-2025
ਮੰਡੀ ਰੋੜਾਂਵਾਲੀ, ਮੰਡੀ ਅਰਨੀਵਾਲਾ, 4 ਨਵੰਬਰ (ਮਨਜੀਤ ਸਿੰਘ ਬਰਾੜ, ਨਿਸ਼ਾਨ ਸਿੰਘ ਮੋਹਲ਼ਾ)-ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਜੰਡਵਾਲਾ ਭੀਮੇਸ਼ਾਹ ਤੋਂ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ ਇਹ ਨਗਰ ਕੀਰਤਨ ਬੰਨਾਂਵਾਲਾ, ਪਾਕਾਂ, ਸੰਮੇਵਾਲਾ, ਢਾਣੀ ਰਾਜਪ੍ਰੀਤ ਸਿੰਘ ਖੁੜੰਜ, ਘੇਰੂਵਾਲਾ, ਚੱਕ ਰੋਹੀਵਾਲਾ, ਮੀਨਿਆਂ ਵਾਲਾ, ਹਲੀਮ ਵਾਲਾ, ਮੰਡੀ ਰੋੜਾਂਵਾਲੀ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ, ਨੁਕੇਰੀਆਂ, ਢਾਣੀ ਭਾਈ ਭਗਤੇਵਾਲੀ, ਸ਼ਾਹਪੁਰਾ, ਢਾਣੀ ਚਿਰਾਗ਼, ਝੋਟਿਆਂ ਵਾਲੀ ਹੁੰਦਾ ਹੋਇਆ ਆਰੰਭਿਕ ਸਥਾਨ ਵਿਖੇ ਦੇਰ ਰਾਤ ਸਮਾਪਤ ਹੋਇਆ | ਨਗਰ ਕੀਰਤਨ ਦਾ ਪਿੰਡ-ਪਿੰਡ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਨਾਲ ਚੱਲ ਰਹੀ ਸੰਗਤ ਲਈ ਲੋਕਾਂ ਵਲੋਂ ਥਾਂ-ਥਾਂ ਤੇ ਵੱਖ-ਵੱਖ ਪ੍ਰਕਾਰ ਦੇ ਚਾਹ, ਪਕੌੜਿਆਂ, ਫਲ, ਲੱਡੂ, ਹਲਵਾ ਆਦਿ ਦੇ ਲੰਗਰ ਲਗਾਏ ਗਏ | ਢਾਣੀ ਰਾਜਪ੍ਰੀਤ ਸਿੰਘ ਗਿੱਲ ਸਾਬਕਾ ਸਰਪੰਚ ਖੁੜੰਜ ਦੇ ਗ੍ਰਹਿ ਵਿਖੇ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਸਾਬਕਾ ਵਾਈਸ ਪ੍ਰਧਾਨ ਜੈਸਰਤ ਸਿੰਘ ਸੰਧੂ ਖੁੜੰਜ ਸਮੇਤ ਗੁਰਪ੍ਰੀਤ ਸਿੰਘ ਗਿੱਲ ਅਤੇ ਪੂਰੇ ਪਰਿਵਾਰ ਵਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਰੋਪੇ ਭੇਟ ਕੀਤੇ ਗਏ ਅਤੇ ਨਗਰ ਕੀਰਤਨ ਨਾਲ ਚੱਲ ਰਹੀ ਸਮੂਹ ਸੰਗਤ ਨੂੰ ਜੀ ਆਇਆਂ ਆਖਿਆ ਗਿਆ 'ਤੇ ਚਾਹ ਅਤੇ ਛੋਲੇ ਪੂੜੀਆਂ ਦਾ ਲੰਗਰ ਛਕਾਇਆ ਗਿਆ | ਇਸ ਦੌਰਾਨ ਗੁਰਦੁਆਰਾ ਜੰਡਵਾਲਾ ਭੀਮੇਸ਼ਾਹ ਦੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ, ਭਾਈ ਗੁਰਸੇਵਕ ਸਿੰਘ ਆਦਿ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਕੇਂਦਰ 'ਚ ਬਣਨ ਵਾਲੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਨੂੰ ਲੁੱਟਿਆ-ਜਥੇਦਾਰ ਚਰਨ ਸਿੰਘ, ਗਰੇਵਾਲ ਅਗਲੀ ਖ਼ਬਰ ਵਕੀਲ ਦੇ ਘਰੋਂ ਚੋਰਾਂ ਨੇ ਉਡਾਈ ਐੱਲ. ਈ. ਡੀ. ਅਤੇ ਗੈਸ ਸਿਲੰਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।