04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਐਸ.ਕੇ. ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਹਾਸਿਲ ਕੀਤੀ ਵਿਸ਼ੇਸ਼ ਸਿਖਲਾਈ <br/>

ਸਿਖਲਾਈ ਹਾਸਿਲ ਕਰਨ ਸਮੇਂ ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਦੇ ਐਨ.ਸੀ.ਸੀ. ਕੈਡਟ ਸਕੂਲ ਦੇ ਚੇਅਰਮੈਨ ਤਰਸੇਮ ਸਿੰਘ ਮੱਲਾ, ਡਾਇਰੈਕਟਰ ਕਿਰਨਪ੍ਰੀਤ ਕੌਰ ਸੋਢੀ ਅਤੇ ਪਿ੍ੰਸੀਪਲ ਹਰਪ੍ਰੀਤ ਕੌਰ ਸਿੱਧੂ ਤੇ ਹੋਰ ਅਧਿਆਪਕਾਂ ਨਾਲ | ਤਸਵੀਰ-ਕੁਲਜਿੰਦਰ ਸਿੰਘ ਗਿੱਲ <br/> 06-12-2025
ਤਲਵੰਡੀ ਭਾਈ, 5 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਇਸ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਦੇ ਐਨ.ਸੀ.ਸੀ. ਕੈਡਟਾਂ ਵਲੋਂ ਵਿਸ਼ੇਸ਼ ਸਿਖਲਾਈ ਹਾਸਲ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨ.ਸੀ.ਸੀ ਕੈਡਟਾਂ ਦੇ ਕੇਅਰ ਟੇਕਰ ਜਸਵੀਰ ਕੌਰ ਨੇ ਦੱਸਿਆ ਕਿ ਐਨ.ਸੀ.ਸੀ. ਦੀ 13ਵੀਂ ਪੰਜਾਬ ਬਟਾਲੀਅਨ ਫਿਰੋਜ਼ਪੁਰ ਵਲਾੋ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਖੇ ਐਨ.ਸੀ.ਸੀ. ਕੈਡਟਾਂ ਦਾ 10 ਦਿਨਾਂ ਦਾ ਕੈਂਪ ਕਰਨਲ ਸੀ.ਐਸ. ਸ਼ਰਮਾ ਅਤੇ ਕਰਨਲ ਰਾਕੇਸ਼ ਸ਼ਰਮਾ ਦੀ ਦੇਖ ਰੇਖ ਹੇਠ ਲਗਾਇਆ ਗਿਆ | ਜਿਸ ਵਿਚ ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਦੇ ਐਨ.ਸੀ.ਸੀ. ਕੈਡਟਾਂ ਵਲੋਂ ਭਾਗ ਲੈਂਦੇ ਹੋਏ ਸਿਖਲਾਈ ਹਾਸਲ ਕੀਤੀ ਗਈ | ਟਰੇਨਿੰਗ ਪੂਰੀ ਕਰਨ ਵਾਲੇ ਐਨ.ਸੀ.ਸੀ. ਕੈਡਟਾਂ ਨੂੰ ਸਕੂਲ ਦੇ ਚੇਅਰਮੈਨ ਤਰਸੇਮ ਸਿੰਘ ਮੱਲਾ, ਡਾਇਰੈਕਟਰ ਕਿਰਨਪ੍ਰੀਤ ਕੌਰ ਸੋਢੀ ਅਤੇ ਪਿ੍ੰਸੀਪਲ ਹਰਪ੍ਰੀਤ ਕੌਰ ਸਿੱਧੂ ਵਲੋਂ ਸਿਖਲਾਈ ਯੋਗਤਾ ਦੇ ਸਰਟੀਫਿਕੇਟ ਵੰਡੇ ਗਏ | ਉਨ੍ਹਾਂ ਨੇ ਕੈਡਟਾਂ ਨੂੰ ਸਿਖਲਾਈ ਹਾਸਲ ਕਰਨ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਪ੍ਰਾਪਤ ਕੀਤੀ ਗਈ ਸਿਖਲਾਈ ਨੂੰ ਦੇਸ਼ ਕੌਮ ਅਤੇ ਸਮਾਜ ਦੀ ਭਲਾਈ ਲਈ ਵਰਤੋਂ ਕਰਨ ਦੀ ਪੇ੍ਰਰਨਾ ਦਿੱਤੀ |

ਪਿਛਲੀ ਖ਼ਬਰ ਬਿਜਲੀ ਸੋਧ ਬਿੱਲ 2025 ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ- ਭੁੱਲਰ <br/> ਅਗਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਵਲੋਂ ਮੱਖੂ ਰੇਲਵੇ ਸਟੇਸ਼ਨ ਬਾਹਰ ਧਰਨਾ, ਬਿਜਲੀ ਸੋਧ ਬਿੱਲ 2025 ਦਾ ਕੀਤਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।