04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਿਜਲੀ ਸੋਧ ਬਿੱਲ 2025 ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ- ਭੁੱਲਰ <br/>

ਮੀਟਿੰਗ ਦੌਰਾਨ ਪੀ. ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਅਤੇ ਹੋਰ | ਅਜੀਤ ਤਸਵੀਰ <br/> 06-12-2025
ਜ਼ੀਰਾ,5 ਦਸੰਬਰ (ਰਜਨੀਸ਼ ਕਥੂਰੀਆ)-ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਿਜਲੀ ਸੋਧ ਬਿਲ 2025 ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਪੇਸ਼ ਕਰਨ ਲਈ ਕੀਤੀ ਜਾ ਰਹੀ ਵਿਉਂਤਬੰਦੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਬਿੱਲ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਿੱਜੀਕਰਨ ਦੀ ਵਿਉਂਤਬੰਦੀ ਨੂੰ ਪੰਜਾਬ ਸਰਕਾਰ ਪਹਿਲ ਦੇ ਰਹੀ ਹੈ | ਇਸ ਦੌਰਾਨ ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਾਵਰ ਕਾੱਮ ਦੀ ਜੋ ਜ਼ਮੀਨ ਪਈ ਹੈ, ਉਸ 'ਤੇ ਨਜ਼ਰ ਹੈ ਕਿ ਉਸ ਨੂੰ ਜਲਦੀ ਵੇਚਿਆ ਜਾਵੇ, ਪਰ ਇਹ ਜ਼ਮੀਨ ਕਈ ਗਰਾਮ ਪੰਚਾਇਤਾਂ ਨੇ ਉਸ ਸਮੇਂ ਬਿਜਲੀ ਬੋਰਡ ਨੂੰ ਮੁਫ਼ਤ ਦਿੱਤੀ ਸੀ ਜੋ ਕਿ ਵੇਚਣਾ ਗ਼ਲਤ ਹੈ | ਉਨ੍ਹਾਂ ਕਿਹਾ ਕਿ ਬਿੱਲ 2025 ਦੇ ਨਾਮ ਹੇਠ ਨਿੱਜੀਕਰਨ ਲਾਗੂ ਕਰਕੇ ਦੇਸ਼ ਦੇ ਬਿਜਲੀ ਪ੍ਰਬੰਧ ਨੂੰ ਕਾਰਪੋਰੇਸ਼ਨ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ,ਪਰ ਅਸੀਂ ਇਸ ਦੇ ਵਿਰੁੱਧ ਸੰਘਰਸ਼ ਕਰ ਰਹੇ ਹਾਂ ਅਤੇ ਅੱਗੇ ਵੀ ਸੰਘਰਸ਼ ਲੋੜ ਮੁਤਾਬਿਕ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ, ਜੋਨ ਆਗੂ ਬਲਕਾਰ ਸਿੰਘ ਭੁੱਲਰ, ਸਵਰਨ ਸਿੰਘ ਮੱਲਾਂਵਾਲਾ, ਬਲਦੇਵ ਸਿੰਘ ਮੋਗਾ, ਮਨਿੰਦਰ ਸਿੰਘ ਸੁੱਖੇਵਾਲਾ,ਮੋਹਨ ਸਿੰਘ ਗਾਦੜੀਵਾਲਾ, ਰਸ਼ਪਾਲ ਸਿੰਘ ਜੇ.ਈ., ਹਰਪ੍ਰੀਤ ਸਿੰਘ ਮੱਖੂ, ਬਲਜੀਤ ਮੱਲਾਂਵਾਲਾ,ਭੁਪਿੰਦਰ ਸਿੰਘ ਤਲਵੰਡੀ,ਵਰਿੰਦਰ ਕੁਮਾਰ, ਸੁਰਜੀਤ ਸਿੰਘ,ਜਤਿੰਦਰ ਸਿੰਘ, ਗੁਰਵਿੰਦਰ ਸਿੰਘ ਜੇ.ਈ.,ਸੁਖਵਿੰਦਰ ਸਿੰਘ ਮੱਲਾਂਵਾਲਾ,ਭਜਨ ਸਿੰਘ, ਜਗਦੀਸ਼ ਸਿੰਘ,ਹਰਨਾਮ ਜ਼ੀਰਾ,ਗੁਰਮੇਲ ਸਿੰਘ, ਮਨਪ੍ਰੀਤ ਸਿੰਘ,ਸਰੂਪ ਸਿੰਘ ਸ਼ਮਸ਼ੇਰ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਓਪਨ ਜ਼ਿਲ੍ਹਾ ਅਥਲੈਟਿਕਸ-ਮੀਟ ਸ਼ਾਨੋ ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਐਸ.ਕੇ. ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਹਾਸਿਲ ਕੀਤੀ ਵਿਸ਼ੇਸ਼ ਸਿਖਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।