19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਭਗਵੰਤ ਸਿੰਘ ਮਾਨ ਸਰਕਾਰ ਦੇ ਉੱਦਮ ਸਦਕਾ 46 ਸਾਲਾਂ ਮਗਰੋਂ ਪਿੰਡ ਡੱਬਵਾਲਾ ਕਲਾਂ ਦੇ ਕਿਸਾਨਾਂ ਦੀ ਚਮਕੀ ਕਿਸਮਤ

ਪਿੰਡ ਡੱਬਵਾਲਾ ਕਲਾਂ ਦੇ ਕਿਸਾਨ ਪੱਕੇ ਖਾਲ਼ੇ ਬਣਨ ਦੀ ਖ਼ੁਸ਼ੀ ਵਿਚ ਲੱਡੂ ਵੰਡਦੇ ਹੋਏ ਅਤੇ ਪਿੰਡ ਵਿਚ ਬਣੇ ਪੱਕੇ ਖਾਲ ਦਾ ਦਿ੍ਸ਼ | <br/> 28-12-2025
ਮੰਡੀ ਅਰਨੀਵਾਲਾ, 27 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਡੱਬਵਾਲਾ ਕਲਾ ਦੇ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਹੁਤ ਰਿਣੀ ਹਨ | ਕਿਸਾਨਾਂ ਨੇ ਕਿਹਾ ਕਿ 46 ਸਾਲਾ ਮਗਰੋਂ ਪਿੰਡ ਦੇ ਪੰਜ ਮੋਘਿਆਂ ਦੇ ਖਾਲ ਪੱਕੇ ਬਣ ਰਹੇ ਹਨ | ਕਿਸਾਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ 1979 ਵਿਚ ਪਿੰਡ ਦੇ ਖਾਲ ਪੱਕੇ ਬਣੇ ਸਨ | ਪਹਿਲਾ ਬਣੇ ਖਾਲਾ ਦੀ ਹਾਲਤ ਹੁਣ ਜਰਜਰ ਹੋ ਗਈ ਸੀ | ਇਨ੍ਹਾਂ ਖਾਲਾ ਦੇ ਵਿਚੋਂ ਪਾਣੀ ਦੀ ਲੀਕੇਜ ਬਹੁਤ ਸੀ | ਜਿਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਪਾਣੀ ਪੂਰੀ ਮਾਤਰਾ ਵਿਚ ਨਹੀਂ ਸੀ ਪਹੁੰਚਦਾ | ਜਿਸ ਰਕਬੇ ਵਿਚ ਪਾਣੀ ਦੀ ਲੀਕੇਜ ਹੋ ਰਹੀ ਸੀ | ਉੱਥੇ ਵੀ ਕਿਸਾਨਾਂ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਕੇ ਡੁੱਬ ਰਹੀ ਸੀ | ਇਸ ਕਰਕੇ ਸਾਰੇ ਹੀ ਕਿਸਾਨ ਦੁਖੀ ਸਨ | ਹੁਣ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਕੀਤੇ ਉੱਦਮ ਨਾਲ ਪੰਜਾਬ ਸਰਕਾਰ ਨੇ ਪਿੰਡ ਦੇ ਖਾਲ ਪੱਕੇ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਪਿੰਡ ਦੇ ਵਿਚ ਨਵੇਂ ਖਾਲ ਬਣ ਜਾਣ ਨਾਲ ਪਿੰਡ ਦੇ 4 ਹਜ਼ਾਰ ਰਕਬੇ ਨੂੰ ਫ਼ਾਇਦਾ ਪੁੱਜੇਗਾ | ਕਿਸਾਨਾਂ ਨੇ ਕਿਹਾ ਕਿ ਜਿੱਥੇ ਖਾਲ ਬਣ ਚੁੱਕੇ ਹਨ ਉੱਥੇ ਕਿਸਾਨਾਂ ਨੂੰ ਮੌਜ ਲੱਗ ਗਈ ਹੈ | ਕਿਸਾਨ ਖ਼ੁਸ਼ ਹਨ ਕਿ ਪਾਣੀ ਪੂਰੀ ਮਾਤਰਾ ਵਿਚ ਉਨ੍ਹਾਂ ਦੇ ਖੇਤਾਂ ਤੱਕ ਪੁੱਜ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਇਹ ਸਭ ਲਈ ਸਾਨੂੰ ਕਿਸੇ ਸਿਫ਼ਾਰਿਸ਼ ਦੀ ਲੋੜ ਵੀ ਨਹੀਂ ਪਈ ਨਾ ਹੀ ਦਫ਼ਤਰਾਂ ਵਿਚ ਧੱਕੇ ਖਾਣੇ ਪਏ ਹਨ | ਨਹਿਰੀ ਵਿਭਾਗ ਦੇ ਅਧਿਕਾਰੀ ਇੱਕ ਦਿਨ ਪਿੰਡ ਆਏ ਅਤੇ ਐਸਟੀਮੇਟ ਲੈ ਗਏ | ਹੁਣ ਖਾਲ਼ੇ ਬਣ ਰਹੇ ਹਨ | ਕਿਸਾਨਾਂ ਨੇ ਕਿਹਾ ਕਿ ਇਸ ਦਾ ਫ਼ਾਇਦਾ ਅਕਾਲੀ ਕਾਂਗਰਸੀ ਅਤੇ ਆਪ ਵਾਲੇ ਸਾਰੇ ਕਿਸਾਨਾਂ ਨੂੰ ਹੋ ਰਿਹਾ ਹੈ ਪਿੰਡ ਦੇ ਖਾਲਾ ਉੱਪਰ ਕਰੀਬ ਕਈ ਕਰੋੜ ਰੁਪਿਆ ਪੰਜਾਬ ਸਰਕਾਰ ਖ਼ਰਚ ਕਰ ਰਹੀ ਹੈ | ਇਸ ਤੋਂ ਵੱਡਾ ਫ਼ਾਇਦਾ ਕੀ ਹੋ ਸਕਦਾ ਹੈ ਕਿ ਸਰਕਾਰ ਵਲੋਂ ਪਿੰਡ ਦੇ ਕਿਸਾਨਾਂ ਦੀ ਸਹੂਲਤ ਲਈ ਹੀ ਇੰਨੀ ਵੱਡੀ ਰਾਸ਼ੀ ਖ਼ਰਚ ਕੀਤੀ ਜਾ ਰਹੀ ਹੈ | ਇਸ ਮੌਕੇ ਕਿਸਾਨਾਂ ਨੇ ਭਗਵੰਤ ਸਿੰਘ ਮਾਨ ਦੇ ਹੱਕ ਵਿਚ ਨਾਅਰੇ ਵੀ ਲਾਏ ਅਤੇ ਲੱਡੂ ਵੰਡ ਕੇ ਵੀ ਖ਼ੁਸ਼ੀ ਸਾਂਝੀ ਕੀਤੀ | ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹਨ |
ਪਿਛਲੀ ਖ਼ਬਰ ਐੱਮ.ਆਰ. ਦਾਸ ਮੈਮੋਰੀਅਲ ਕਿ੍ਕਟ ਚੈਂਪੀਅਨਸ਼ਿਪ 'ਚ ਡੀ.ਸੀ.ਐੱਮ ਐਲੂਮਨੀ ਟਾਈਗਰਜ਼ ਬਣਿਆ ਚੈਂਪੀਅਨ <br/> ਅਗਲੀ ਖ਼ਬਰ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।