23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਮੀਟਿੰਗ

ਅਜੀਤ ਡੈਸਕ 16-06-2025
ਅੰਮਿ੍ਤਸਰ, 15 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਕੁਮਾਰ ਦੀ ਸੇਵਾਮੁਕਤੀ ਪ੍ਰੋਗਰਾਮ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ 'ਚ ਵਿਵਾਦਿਤ ਸਿੱਖਿਆ ਨਿਯਮ 2018 ਅਤੇ ਇਸਦੇ ਸੰਸ਼ੋਧਧ 2020 ਦੇ ਮੁੱਦੇ 'ਤੇ ਮੀਟਿੰਗ ਹੋਈ, ਜਿਸ 'ਚ ਅਮਨ ਸ਼ਰਮਾ, ਜ. ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਵਾਦਿਤ 2018 ਦੇ ਸਿੱਖਿਆ ਸੇਵਾ ਨਿਯਮ ਤੇ ਸੰਸੋਧਣ ਨੂੰ ਬਦਲਣ ਅਤੇ ਇਨ੍ਹਾਂ ਅਧੀਨ ਪਿ੍ੰਸੀਪਲ ਸਿੱਧੀ ਭਰਤੀ ਇਸ਼ਤਿਹਾਰ ਨੂੰ ਰੱਦ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ | ਹਰਜੀਤ ਸਿੰਘ ਬਲਹਾੜੀ, ਸੁਖਦੇਵ ਸਿੰਘ ਰਾਣਾ, ਚਰਨਦਾਸ ਮੁਕਤਸਰ, ਬਲਜੀਤ ਸਿੰਘ ਕਪੂਰਥਲਾ, ਕੌਸ਼ਲ ਸ਼ਰਮਾ ਪਠਾਨਕੋਟ, ਜਗਤਾਰ ਸਿੰਘ ਹੁਸ਼ਿਆਰਪੁਰ ਨੇ ਕਿਹਾ ਕਿ ਜਲਦ ਇਨ੍ਹਾਂ ਨੂੰ ਸੋਧ ਕੇ ਪਿ੍ੰਸੀਪਲ ਤਰੱਕੀਆਂ/ਭਰਤੀਆਂ ਕੀਤੀਆਂ ਜਾਣ ਤਾਂ ਕਿ 30-32 ਸਾਲ ਦੀ ਲੈਕਚਰਾਰ/ਮਾਸਟਰ ਦੀ ਸੇਵਾ ਤੋਂ ਬਾਅਦ ਬਿਨ੍ਹਾ ਤਰੱਕੀ ਰਿਟਾਇਰ ਹੋ ਰਹੇ ਲੈਕਚਰਾਰ ਨੂੰ ਰਾਹਤ ਮਿਲ ਸਕੇ | ਅਮਨ ਸ਼ਰਮਾ ਨੇ ਲੈਕਚਰਾਰ ਕੇਡਰ ਦੀ ਬਿਹਤਰੀ ਲਈ 2018 ਦੇ ਵਿਵਾਦਿਤ ਨਿਯਮਾਂ ਨੂੰ ਰੱਦ ਕਰਨ ਲਈ ਕੀਤੇ ਸਹਿਯੋਗ ਲਈ ਸਮੂਹ ਜ਼ਿਲਿ੍ਹਆਂ ਦਾ ਬਤੌਰ ਕੋਰਟ ਕਮੇਟੀ ਮੁੱਖੀ ਦਾ ਧੰਨਵਾਦ ਕੀਤਾ | ਇਸ ਮੌਕੇ ਅਮਨ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਬਿਨ੍ਹਾਂ ਵਜ੍ਹਾ ਸਸਪੈਂਡ ਕੀਤੇ ਇੰਚਾਰਜ ਗੁਰਪ੍ਰਤਾਪ ਸਿੰਘ ਨੂੰ ਜਲਦ ਬਹਾਲ ਕਰਨ ਦੀ ਵੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਸਕੂਲ ਸਿੱਖਿਆ ਵਿਭਾਗ ਵਲੋਂ ਤਰਨਤਾਰਨ ਜ਼ਿਲ੍ਹੇ ਦਾ ਸਰਵੋਤਮ ਸਕੂਲ ਦਾ ਇਨਾਮ ਮਿਲਿਆ ਹੈ | ਇਸ ਮੌਕੇ ਸ਼ਿਵ ਪਾਲ ਗੋਇਲ, ਹਾਕਮ ਸਿੰਘ, ਅਵਤਾਰ ਸਿੰਘ, ਜਤਿੰਦਰਪਾਲ ਸਿੰਘ ਮਸਾਣੀਆਂ, ਕੁਲਵਿੰਦਰਪਾਲ ਸਿੰਘ, ਜਤਿੰਦਰਪਾਲ ਸਿੰਘ ਨੋਸ਼ਹਿਰਾ, ਅਜੀਤਪਾਲ ਸਿੰਘ ਮੋਗਾ, ਕੁਲਦੀਪ ਗਰੋਵਰ, ਜਗਦੀਪ ਸਿੰਘ ਸੰਧੂ, ਜਸਪਾਲ ਸਿੰਘ ਵਾਲੀਆ, ਹਰਜੀਤ ਸਿੰਘ ਰਤਨ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜੰਡਿਆਲਾ ਗੁਰੂ 'ਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਹਰ ਹੀਲੇ ਬਹਾਲ ਰੱਖਿਆ ਜਾਵੇਗਾ- ਡੀ. ਐੱਸ. ਪੀ. ਰਵਿੰਦਰ ਸਿੰਘ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਕੋਵਿਡ ਦੀ ਐਡਵਾਈਜ਼ਰੀ ਜਾਰੀ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।