22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸਰਪੰਚ ਸਰਦੂਲ ਸਿੰਘ ਫੌਜੀ ਤੇ ਮੁਹਤਬਰਾਂ ਵਲੋਂ ਵਿਕਾਸ ਕਾਰਜਾਂ ਦੇ ਕੰਮ ਦਾ ਉਦਘਾਟਨ <br/>

ਅਜੀਤ ਡੈਸਕ 16-06-2025
ਚੱਬਾ, 15 ਜੂਨ (ਜੱਸਾ ਅਨਜਾਣ )-ਹਲਕਾ ਅਤੇ ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਵਰਪਾਲ ਕਲਾਂ 'ਚ ਅੱਜ ਮੁੱਖ ਬਜ਼ਾਰ ਨੂੰ ਇੰਟਰਲਾਕ ਟਾਇਲ ਨਾਲ ਬਣਾਉਣ ਦੀ ਸ਼ੁਰੂਆਤ ਕੀਤੀ ਗਈ | ਜਿਸ ਦਾ ਉਦਘਾਟਨ ਮੌਜੂਦਾ ਸਰਪੰਚ ਸਰਦੂਲ ਸਿੰਘ ਫੌਜੀ ਸਮੇਤ ਪਿੰਡ ਦੇ ਵੱਖ ਵੱਖ ਮੋਹਤਬਰ ਆਗੂਆਂ ਵਲੋਂ ਕੀਤਾ ਗਿਆ | ਉਦਘਾਟਨ ਉਪਰੰਤ ਸਰਪੰਚ ਸਰਦੂਲ ਸਿੰਘ ਫੌਜੀ ਨੇ ਕਿਹਾ ਕਿ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਰਹਿਨੁਮਾਈ ਹੇਠ ਧੜੇਬੰਦੀ ਤੋਂ ਉਪਰ ਉਠ ਕੇ ਪਿੰਡ ਦੇ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਬਜ਼ਾਰ ਤੋਂ ਇਲਾਵਾ ਗਲੀਆਂ -ਨਾਲੀਆਂ ਬਣਾਉਣ ਦੇ ਨਾਲ ਨਾਲ ਪਾਣੀ ਦੀ ਨਿਕਾਸੀ ਲਈ ਛੱਪੜ ਦਾ ਕੰਮ ਵੀ ਜਾਰੀ ਹੈ | ਉਨ੍ਹਾਂ ਸੰਬੰਧਤ ਠੇਕੇਦਾਰ ਨੂੰ ਸਖ਼ਤ ਹਦਾਇਤ ਕੀਤੀ ਕਿ ਕੰਮ ਦੇ ਮਿਆਰ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਚੰਗਾ ਮਟੀਰੀਅਲ ਵਰਤਿਆ ਜਾਵੇ | ਇਸ ਮੌਕੇ ਗੁਰਿੰਦਰ ਸਿੰਘ ਪੰਚ, ਮੇਜਰ ਸਿੰਘ ਪੰਚ, ਗੁਰਮੇਜ ਸਿੰਘ ਪੰਚ, ਜਗਰੂਪ ਸਿੰਘ ਖਾਲਸਾ, ਨਿਰਮਲ ਸਿੰਘ ਦੁਬਈ, ਸੁਰਿੰਦਰਪਾਲ ਸਿੰਘ, ਕਰਮ ਸਿੰਘ, ਰਣਧੀਰ ਸਿੰਘ, ਰੌਣਕ ਸਿੰਘ, ਨਿਰਵੈਰ ਸਿੰਘ, ਬਲਦੇਵ ਸਿੰਘ ਮੋਟਰਾਂ ਵਾਲੇ, ਸੁਖਵਿੰਦਰ ਸਿੰਘ, ਕੈਪਟਨ ਸਿੰਘ, ਹਰਪ੍ਰੀਤ ਸਿੰਘ, ਕਵੀਸ਼ਰ ਗੁਰਪ੍ਰਤਾਪ ਸਿੰਘ, ਪ੍ਰਧਾਨ ਸਰਵਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਹਿਮਦਾਬਾਦ ਵਾਪਰੇ ਹਵਾਈ ਹਾਦਸੇ 'ਚ ਵਿਜੇ ਰੁਪਾਨੀ ਦੀ ਮੌਤ 'ਤੇ ਛੀਨਾ ਨੇ ਕੀਤਾ ਦੁਖ ਦਾ ਇਜ਼ਹਾਰ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਦੇ ਸਿੱਖਿਆ ਡਾਇਰੈਕਟੋਰੇਟ ਵਲੋਂ ਪ੍ਰਕਾਸ਼ਿਤ ਪੁਸਤਕ ਪ੍ਰਧਾਨ ਧਾਮੀ ਵਲੋਂ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।