22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਮੈਡੀਕਲ ਤੇ ਅੱਖਾਂ ਦਾ ਮੁਫ਼ਤ ਜਾਂਚ ਚੈੱਕਅਪ ਕੈਂਪ ਲਗਾਇਆ 140 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ-ਸਰਪੰਚ ਜਸਪਾਲ ਸਿੰਘ ਸੰਧੂ

ਅਜੀਤ ਡੈਸਕ 16-06-2025
ਛੇਹਰਟਾ, 15 ਜੂਨ (ਪੱਤਰ ਪ੍ਰੇਰਕ)-ਗ੍ਰਾਮ ਪੰਚਾਇਤ ਅਜੇ ਨਗਰ ਵਲੋਂ ਲਗਾਏ ਜਾਂ ਰਹੇ ਲੜੀਵਾਰ ਮੈਡੀਕਲ ਤੇ ਅੱਖਾਂ ਦੇ ਕੈਂਪ ਦੀ ਲੜੀ ਨੂੰ ਅਗੇ ਤੋਰਦੇ ਹੋਏ ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਨਿਊ ਅਰਬਨ ਅਸਟੇਟ ਵਿਚ ਅੱਖਾਂ ਦਾ ਆਪ੍ਰੇਸ਼ਨ ਚੈੱਕ-ਅਪ ਕੈਂਪ ਲਗਾਇਆ ਗਿਆ ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਅੱਖਾਂ ਦਾ ਚੈੱਕ-ਅਪ ਕੀਤਾ ਗਿਆ | ਇਸ ਮੌਕੇ 140 ਤੋਂ ਵੱਧ ਮਰੀਜ਼ਾਂ ਨੇ ਅੱਖਾਂ ਅਤੇ ਹੋਰ ਬਿਮਾਰੀਆਂ ਦੀ ਜਾਂਚ ਕਰਵਾਈ, ਜਿਨ੍ਹਾਂ ਵਿਚ 27 ਮਰੀਜ ਅਜਿਹੇ ਪਾਏ ਗਏ ਜਿਨ੍ਹਾਂ ਨੂੰ ਤੁਰੰਤ ਅਪ੍ਰੇਸ਼ਨ ਦੀ ਜ਼ਰੂਰਤ ਹੈ | ਸਾਰੇ ਹੀ ਮਰੀਜ਼ਾਂ ਦੇ ਅਪ੍ਰੇਸ਼ਨ ਡਾ. ਸ਼ਕੀਨ ਸਿੰਘ ਅੱਖਾਂ ਦਾ ਹਸਪਤਾਲ ਦੁਆਰਾ ਫਰੀ ਕੀਤੇ ਜਾਣਗੇ | ਕੈਂਪ ਦੌਰਾਨ ਡਾ :ਸੁਦਾਮਾ, ਡਾ.ਰਨਜੀਤ ਸਿੰਘ, ਡਾ: ਲਵਲੀ, ਡਾ: ਜੋਬਨਜੀਤ ਸਿੰਘ ਨੇ ਮਰੀਜ਼ਾਂ ਦਾ ਚੈੱਕ-ਅਪ ਕੀਤਾ | ਇਸ ਮੌਕੇ ਸਮਾਜ ਸੇਵਕ ਜੋਤ ਸਿੱਧੂ, ਰਸ਼ਪਾਲ ਲਾਲੀ, ਸੰਨੀ ਅਰੋੜਾ, ਸਰਪੰਚ ਜਸਪਾਲ ਸੰਧੂ, ਪਿ੍ੰਸੀਪਲ ਗੁਰਦਿਆਲ ਸਿੰਘ ਚੀਮਾ, ਦਰਸ਼ਨ ਸਿੰਘ ਸੰਧੂ, ਵਿਕੀ ਅਰੋੜਾ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਫਰੀ ਐਨਕਾਂ ਤੇ ਦਵਾਈਆਂ ਵੰਡੀਆਂ ਗਈਆਂ! ਇਸ ਮੌਕੇ ਕਰਮ ਸੰਧੂ, ਪਰਮਿੰਦਰ ਗਿੱਲ, ਗੁਰਬਿੰਦਰ ਚਾਹਲ, ਗੁਰਸੇਵਕ ਭੁੱਲਰ, ਸ਼ਰਨਜੀਤ ਸਿੰਘ, ਸਰਾਜ ਢਿਲੋਂ, ਤਜਿੰਦਰ ਸਿੰਘ ਪ੍ਰਧਾਨ (ਅਰਬਨ ਅਸਟੇਟ) ਬਲਬੀਰ ਸਿੰਘ ਗਰਚਾ, ਸੁਖਦੇਵ ਸਿੰਘ, ਬਲਬੀਰ ਸਿੰਘ, ਮਹਿੰਦਰਪਾਲ ਸਿੰਘ ਕਰਨਲ, ਅਜੇ ਕੁਮਾਰ, ਸੁਖਵਿੰਦਰ ਸਿੰਘ, ਸੁਖਦੇਵ ਸੰਧੂ, ਸੰਤੋਖ ਸਿੰਘ, ਜਰਨੈਲ ਸਿੰਘ, ਰਾਜਿੰਦਰ ਸਿੰਘ, ਸੁਰਜੀਤ ਕੌਰ, ਹਰਭਜਨ ਕੌਰ, ਕੈਪਟਨ ਜਸਪਾਲ ਸਿੰਘ, ਕਾਬਲ ਸਿੰਘ, ਪ੍ਰਗਟ ਸਿੰਘ, ਨੰਬਰਦਾਰ ਲਖਵਿੰਦਰ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ ਸਿੱਧੂ, ਜਥੇ: ਭੁਪਿੰਦਰ ਸਿੰਘ, ਜਸਕਰਨ ਸਿੰਘ ਵੜੈਚ, ਗੁਰਮੀਤ ਸਿੰਘ, ਬਲਰਾਜ ਸਿੰਘ ਗਿੱਲ, ਪੰਚ ਸਵਰੀਤਪਾਲ ਸਿੰਘ, ਪੰਚ ਸੁੱਚਾ ਸਿੰਘ, ਸੁਰਿੰਦਰ ਸਿੰਘ ਕੈਰੋਂ, ਨਰਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਲੋਂ ਅੰਮਿ੍ਤਸਰ ਦੇ ਅਨਾਜ ਡਿਪੂਆਂ ਦਾ ਅਚਨਚੇਤੀ ਨਿਰੀਖਣ ਅਗਲੀ ਖ਼ਬਰ ਕਾਂਗਰਸ-ਅਕਾਲੀ ਆਗੂਆਂ ਸਮੇਤ ਕਈ ਸਮਾਜਿਕ ਚਿਹਰੇ ਪਾਰਟੀ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।