22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਕਾਂਗਰਸ-ਅਕਾਲੀ ਆਗੂਆਂ ਸਮੇਤ ਕਈ ਸਮਾਜਿਕ ਚਿਹਰੇ ਪਾਰਟੀ 'ਚ ਹੋਏ ਸ਼ਾਮਿਲ

ਅਜੀਤ ਡੈਸਕ 16-06-2025
• ਕੈਬਨਿਟ ਮੰਤਰੀ ਸੌਂਧ ਤੇ ਸ਼ੈਰੀ ਕਲਸੀ ਨੇ ਪਾਰਟੀ 'ਚ ਕੀਤਾ ਸਵਾਗਤ
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਕਾਂਗਰਸ ਅਤੇ ਅਕਾਲੀ ਆਗੂਆਂ ਸਮੇਤ ਕਈ ਸਮਾਜ ਸੇਵਕ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਐਤਵਾਰ ਨੂੰ ਕਾਂਗਰਸ ਆਗੂ ਇੰਦਰਜੀਤ ਟੌਨੀ ਕਪੂਰ, ਸੰਦੀਪ ਸਿੰਗਲਾ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਬੋਬੀ, ਕਵਲਜੀਤ ਸਿੰਘ 'ਆਪ' ਵਿਚ ਸ਼ਾਮਿਲ ਹੋ ਗਏ | ਉਨ੍ਹਾਂ ਦੇ ਨਾਲ ਨਾਥੀ ਰਾਮ, ਸਚਿਨ, ਸੰਜੀਵ, ਅਬਦੁਲ, ਸਾਜਨ, ਵਿਜੇ, ਟਿੰਕਾ, ਵਿਕਾਸ, ਕੈਲਾਸ਼, ਹਨੀ, ਵਿਜੇ ਵੀ 'ਆਪ' 'ਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਪੂਜਾ ਭਰਦਵਾਜ (ਸੀਤਾ), ਉਸ਼ਮਾ ਸਿੰਗਲਾ, ਸੁਲੱਖਣਾ ਗੱਭਾ, ਮਨੀਲ, ਮੁਸਕਾਨ ਸ਼ਰਮਾ, ਸੰਤੋਸ਼, ਅਭੈ ਵਰਮਾ, ਯੁਵਰਾਜ, ਰੋਹਿਤ ਕੁਮਾਰ, ਅਮਿਤ ਕੁਮਾਰ, ਸੁਰਿੰਦਰ ਕੁਮਾਰ, ਸੰਦੀਪ, ਅਸ਼ੋਕ ਕੁਮਾਰ, ਮਹਿੰਦਰ, ਪਵਨ, ਹਰਿੰਦਰ, ਵਿਸ਼ੁ, ਰਾਜ, ਮਯੰਕ, ਸੰਦੀਪ, ਕਿ੍ਸ਼ਨਾ, ਨਿਖਿਲ, ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਤਰੁਣਪ੍ਰੀਤ ਸਿੰਘ ਸੌਂਧ ਨੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ 'ਆਪ' ਆਗੂ ਡਾ. ਸੰਨੀ ਆਹਲੂਵਾਲੀਆ, ਹਰਚੰਦ ਸਿੰਘ ਬਰਸਟ, ਨੀਲ ਗਰਗ ਦੀ ਮੌਜੂਦਗੀ ਵਿਚ ਸਾਰੇ ਲੋਕਾਂ ਨੂੰ 'ਆਪ' ਵਿਚ ਸ਼ਾਮਿਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਮੰਤਰੀ ਤਰੁਣਪ੍ਰੀਤ ਸੌਂਧ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕਿ ਲੋਕ ਪਾਰਟੀ ਦੀ ਨੀਤੀਆਂ ਅਤੇ ਕੰਮ 'ਤੇ ਭਰੋਸਾ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ, ਜੋ ਲੋਕਾਂ ਦੇ ਹਿਤਾਂ ਦੀ ਰਾਖੀ ਕਰ ਰਹੀ ਹੈ ਅਤੇ ਪੰਜਾਬ ਦੇ ਵਿਕਾਸ ਲਈ ਦਿ੍ੜ੍ਹ ਇਰਾਦੇ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਲੁਧਿਆਣਾ ਪੱਛਮੀ ਦੇ ਲੋਕ 'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਰਿਕਾਰਡ ਵੋਟਾਂ ਨਾਲ ਜੇਤੂ ਬਣਾ ਕੇ ਵਿਧਾਨਸਭਾ ਭੇਜਣਗੇ |
ਪਿਛਲੀ ਖ਼ਬਰ ਮੈਡੀਕਲ ਤੇ ਅੱਖਾਂ ਦਾ ਮੁਫ਼ਤ ਜਾਂਚ ਚੈੱਕਅਪ ਕੈਂਪ ਲਗਾਇਆ 140 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ-ਸਰਪੰਚ ਜਸਪਾਲ ਸਿੰਘ ਸੰ... ਅਗਲੀ ਖ਼ਬਰ ਕੇਜਰੀਵਾਲ ਦੇ ਫਰਜ਼ੀ ਸਿੱਖਿਆ, ਸਿਹਤ ਤੇ ਮਾਡਲ ਸਕੂਲਾਂ 'ਚ ਨਾ ਅਧਿਆਪਕ ਤੇ ਨਾ ਹੀ ਹਸਪਤਾਲਾਂ 'ਚ ਡਾਕਟਰ-ਸੁਪਿ੍ਆ ਸ਼੍ਰੀਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।