22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਕੇਜਰੀਵਾਲ ਦੇ ਫਰਜ਼ੀ ਸਿੱਖਿਆ, ਸਿਹਤ ਤੇ ਮਾਡਲ ਸਕੂਲਾਂ 'ਚ ਨਾ ਅਧਿਆਪਕ ਤੇ ਨਾ ਹੀ ਹਸਪਤਾਲਾਂ 'ਚ ਡਾਕਟਰ-ਸੁਪਿ੍ਆ ਸ਼੍ਰੀਨੇਤ

ਅਜੀਤ ਡੈਸਕ 16-06-2025
ਲੁਧਿਆਣਾ, 15 ਜੂਨ (ਜਤਿੰਦਰ ਭੰਬੀ)-ਦਿੱਲੀ ਦੇ ਫਰਜ਼ੀ ਸਿੱਖਿਆ ਤੇ ਸਿਹਤ ਮਾਡਲ ਦੇ ਨਾਂਅ 'ਤੇ ਛਲਕਪਟ ਕਰਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਸਕੂਲਾਂ 'ਚ ਨਾ ਤਾਂ ਅਧਿਆਪਕ ਅਤੇ ਨਾ ਹੀ ਹਸਪਤਾਲਾਂ 'ਚ ਡਾਕਟਰ ਹਨ | ਕੇਜਰੀਵਾਲ ਦੀ ਸਿੱਖਿਆ, ਸਿਹਤ ਤੇ ਉਦਯੋਗ ਕ੍ਰਾਂਤੀ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੈ ਅਤੇ ਕਾਨੂੰਨ ਵਿਵਸਥਾ ਵੀ ਦਮ ਤੋੜ ਚੁੱਕੀ ਹੈ | ਖੁੱਲ੍ਹੇਆਮ ਫਿਰੋਤੀ, ਧਮਕੀਆਂ ਤੇ ਕਤਲ ਆਮ ਗੱਲ ਹੋ ਗਈ ਹੈ | ਇਹ ਪ੍ਰਗਟਾਵਾ ਕਾਂਗਰਸ ਦੀ ਰਾਸ਼ਟਰੀ ਸੋਸ਼ਲ ਮੀਡੀਆ ਇੰਚਾਰਜ ਸੁਪਿ੍ਆ ਸ਼੍ਰੀਨੇਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸੁਪਿ੍ਆ ਸ਼੍ਰੀਨੇਤ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਸਨ | ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਦੀ ਫਰਜ਼ੀ ਸਿੱਖਿਆ, ਸਿਹਤ ਅਤੇ ਉਦਯੋਗਿਕ ਕ੍ਰਾਂਤੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 'ਆਪ' ਸਰਕਾਰ ਦੇ ਤਿੰਨ ਸਾਲਾਂ ਵਿਚ ਇਕ ਕ੍ਰਾਂਤੀ ਜ਼ਰੂਰ ਆਈ ਹੈ | ਇਹ ਕ੍ਰਾਂਤੀ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦੱਬਣ ਦੀ ਹੈ | ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1.5 ਲੱਖ ਕਰੋੜ ਦਾ ਕਰਜ਼ਾ ਲਿਆ ਹੈ | ਤਿੰਨ ਸਾਲਾਂ ਦੇ ਰਾਜ ਦੌਰਾਨ ਪੰਜਾਬ 'ਚ ਨਾ ਤਾਂ ਕੋਈ ਨਵਾਂ ਇੰਸਟੀਚਿਊਟ ਬਣਿਆ ਹੈ ਅਤੇ ਨਾ ਹੀ ਕੋਈ ਨਵਾਂ ਹਸਪਤਾਲ ਤੇ ਨਾ ਕੋਈ ਹੋਰ ਸੰਸਥਾ | ਲੁਧਿਆਣਾ ਦੀਆਂ ਸੜਕਾਂ 'ਤੇ ਲੱਗੇ ਹੋਰਡਿੰਗਾਂ 'ਚ ਅਗਲੇ 18 ਮਹੀਨਿਆਂ 'ਚ ਪੱਛਮੀ ਵਿਧਾਨ ਸਭਾ ਹਲਕੇ ਦਾ ਵਿਕਾਸ ਕਰਨ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਦਾਅਵਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇਤਰੀ ਨੇ ਸਵਾਲ ਕੀਤਾ ਕਿ ਪਿਛਲੇ 36 ਮਹੀਨਿਆਂ 'ਚ ਇਸ ਇਲਾਕੇ ਦਾ ਵਿਕਾਸ ਕਿਉਂ ਨਹੀਂ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰ ਸਿੰਘ ਨੇ ਸੰਜੀਵ ਅਰੋੜਾ ਦੇ ਖੁਦ ਵਲੋਂ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਕਰਵਾਉਣ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੱਤਾ ਅਤੇ ਕਿਹਾ ਕਿ ਹਲਵਾਰਾ ਹਵਾਈ ਅੱਡਾ ਉਨ੍ਹਾਂ ਦੇ ਯਤਨਾਂ ਨਾਲ ਬਣਿਆ ਹੈ ਅਤੇ ਇਹ ਯਤਨ 2018 ਤੋਂ ਆਰੰਭ ਕੀਤੇ ਸਨ | ਡਾ. ਅਮਰ ਸਿੰਘ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ 'ਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਅਤੇ ਜਿਹੜਾ ਕੰਮ ਕੇਵਲ 9 ਮਹੀਨੇ ਵਿਚ ਹੋਣਾ ਸੀ, ਉਸ ਨੂੰ ਕਿੰਨੇ ਹੀ ਸਾਲ ਲਗਾ ਦਿੱਤੇ | ਇਸ ਮੌਕੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਕਾਂਗਰਸ-ਅਕਾਲੀ ਆਗੂਆਂ ਸਮੇਤ ਕਈ ਸਮਾਜਿਕ ਚਿਹਰੇ ਪਾਰਟੀ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਹਲਕਾ ਪੱਛਮੀ ਦੇ ਲੋਕਾਂ ਦਾ ਭਾਜਪਾ ਪ੍ਰਤੀ ਪਿਆਰ ਨੰੂ ਦੇਖਦਿਆਂ ਜੀਵਨ ਗੁਪਤਾ ਦੀ ਜਿੱਤ ਯਕੀਨੀ- ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।