22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਦੋ ਸਾਲ 'ਚ 20 ਹਜ਼ਾਰ ਕੁੱਤਿਆਂ ਦੀ ਨਸਬੰਦੀ ਦਾ ਟੀਚਾ ਪੂਰਾ ਹੋਣ ਨੂੰ ਆਇਆ ਸ਼ਹਿਰ 'ਚ ਅਵਾਰਾ ਕੁੱਤਿਆਂ ਦੀ ਨਸਬੰਦੀ ਦੇ ਬਾਵਜੂਦ ਗਿਣਤੀ 'ਚ ਲਗਾਤਾਰ ਹੋ ਰਿਹਾ ਹੈ ਵਾਧਾ

ਅਜੀਤ ਡੈਸਕ 16-06-2025
ਅੰਮਿ੍ਤਸਰ, 15 ਜੂਨ (ਹਰਮਿੰਦਰ ਸਿੰਘ)-ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਭਾਵੇਂ ਕਿ ਨਗਰ ਨਿਗਮ ਵਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਰਹੀ ਅਤੇ ਦੋ ਸਾਲ ਵਿਚ 20 ਹਜ਼ਾਰ ਕੁੱਤਿਆਂ ਦੀ ਨਸਬੰਦੀ ਕਰਨ ਦਾ ਟੀਚਾ ਰੱਖਿਆ ਗਿਆ ਸੀ, ਪਰ ਇਸ ਦੇ ਬਾਵਜੂਦ ਕੁੱਤਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਇਹ ਆਵਾਰਾ ਕੁੱਤੇ ਕਈ ਵਾਰ ਮਨੁੱਖੀ ਜਾਨਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ | ਸਾਲ 2018 ਵਿਚ ਆਵਾਰਾ ਕੁੱਤਿਆਂ ਦੀ ਕਰਵਾਈ ਗਈ ਗਿਣਤੀ ਦੌਰਾਨ ਸ਼ਹਿਰ 'ਚ 17000 ਆਵਾਰਾ ਕੁੱਤੇ ਪਾਏ ਗਏ ਸਨ | ਉਸ ਵੇਲੇ ਤੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਕੁਝ ਕੁੱਤਿਆਂ ਦੀ ਨਸਬੰਦੀ ਕੀਤੀ ਗਈ | ਇਸ ਉਪਰੰਤ ਕੋਵਿਡ ਆ ਗਿਆ ਅਤੇ ਨਸਬੰਦੀ ਦਾ ਕੰਮ ਠੱਪ ਹੋ ਗਿਆ | ਇਸ ਉਪਰੰਤ 2023 ਤੱਕ ਕੁੱਤਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਗਿਆ ਅਤੇ ਜਿਸ ਨੂੰ ੂ ਲੈ ਕੇ ਨਗਰ ਨਿਗਮ ਵਲੋਂ 20 ਹਜ਼ਾਰ ਕੁੱਤਿਆਂ ਦੀ ਨਸਬੰਦੀ ਕਰਵਾਉਣ ਲਈ ਟੈਂਡਰ ਲਗਾਇਆ ਗਿਆ | ਜੋ ਕਰੀਬ ਇਕ ਕਰੋੜ 80 ਲੱਖ ਦਾ ਸੀ | ਇਕ ਕੁੱਤੇ ਨੂੰ ਚੁੱਕਣ ਤੋਂ ਲੈ ਕੇ ਉਸ ਦੀ ਨਸਬੰਦੀ ਕਰਨ ਅਤੇ ਕੁਝ ਦਿਨ ਡਾਕਟਰੀ ਨਿਗਰਾਨੀ 'ਚ ਰੱਖਣ, ਉਸ ਦੀ ਖਰਾਕ ਦੇ ਇੰਤਜਾਮ ਅਤੇ ਅਪ੍ਰੇਸ਼ਨ ਤੋਂ ਕੁੱਤੇ ਨੂੰ ਉਸ ਦੀ ਪਰਾਣੀ ਜਗ੍ਹਾ 'ਤੇ ਛੱਡਣ ਤੱਕ ਦਾ 902 ਰੁਪਏ ਪ੍ਰਤੀ ਕੁੱਤੇ ਦਾ ਖਰਚ ਰੱਖਿਆ ਗਿਆ ਹੈ | ਨਗਰ ਨਿਗਮ ਵਲੋਂ 2018 ਤੋਂ ਹੁਣ ਤੱਕ 27000 ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਇਨ੍ਹਾਂ 7 ਸਾਲਾਂ ਦੇ ਅਰਸੇ ਦੌਰਾਨ ਕਈ ਕੱੁਤੇ ਆਪਣੀ ਆਯੂ ਪੂਰੀ ਕਰਕੇ ਜਾ ਦੁਰਘਟਨਾਵਾਂ ਵਿਚ ਮਰ ਵੀ ਚੁੱਕੇ ਹਨ | ਨਗਰ ਨਿਗਮ ਵਲੋਂ ਸ਼ਹਿਰ ਵਿਚ ਇਕ ਵਾਰ ਮੁੜ ਆਵਾਰਾ ਕੁੱਤਿਆਂ ਦੀ ਜਨਸੰਖਿਆ ਪਤਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ |
ਇਸ ਦੇ ਬਾਵਜੂਦ ਅਵਾਰਾ ਕੱੁਤਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸ ਸੰਬੰਧ ਵਿਚ ਸਿਹਤ ਅਫ਼ਸਰ ਡਾ: ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ 2018 ਤੋਂ ਲੈ ਕੇ ਹੁਣ ਤੱਕ 27000 ਕੁੱਤਿਆਂ ਦੀ ਨਸਬੰਦੀ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ 2023 ਤੋਂ ਦੋ ਸਾਲ ਵਿਚ 20 ਹਜਾਰਾ ਕੁੱਤਿਆਂ ਦੀ ਨਸਬੰਦੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਜਿਸ 'ਚੋਂ ਹੁਣ ਤੱਕ 17 ਹਜ਼ਾਰ ਕੁੱਤਿਆਂ ਦੀ ਨਸਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਵਿਚ 20 ਹਜ਼ਾਰ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਆਵਾਰਾ ਕੁੱਤਿਆਂ ਦੀ ਅਸਲ ਗਿਣਤੀ ਦਾ ਪਤਾ ਲਗਾਉਣ ਲਈ ਪਸ਼ੂ ਪਾਲਨ ਵਿਭਾਗ ਨੂੰ ਗਿਣਤੀ ਕਰਵਾਉਣ ਲਈ ਲਿਖਿਆ ਗਿਆ ਹੈ |
ਪਿਛਲੀ ਖ਼ਬਰ ਸ਼ਹਿਰ 'ਚ ਅਵਾਰਾ ਕੁੱਤਿਆਂ ਦੀ ਨਸਬੰਦੀ ਦੇ ਬਾਵਜੂਦ ਗਿਣਤੀ 'ਚ ਲਗਾਤਾਰ ਹੋ ਰਿਹਾ ਹੈ ਵਾਧਾ ਅਗਲੀ ਖ਼ਬਰ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।