16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕਾਰ ਤੇ ਮੋਪਿਡ ਦੀ ਟੱਕਰ 'ਚ ਇਕ ਦੀ ਮੌਤ

ਅਜੀਤ ਡੈਸਕ 17-06-2025
ਚੇਤਨਪੁਰਾ, 16 ਜੂਨ (ਸ਼ਰਨਜੀਤ ਸਿੰਘ ਗਿੱਲ)-ਬੀਤੀ ਰਾਤ ਅੰਮਿ੍ਤਸਰ-ਫਤਹਿਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਰੋਡ ਉਪਰ ਬੱਲ ਖੁਰਦ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ | ਇਸ ਸੰਬੰਧੀ ਕਾਬਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੋਹੀਆ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰਾ ਲੜਕਾ ਜਗਤਾਰ ਸਿੰਘ ਉਮਰ 24 ਸਾਲ ਜੋ ਕਿ ਡੀ-ਮਾਰਟ (ਅੰਮਿ੍ਤਸਰ) ਵਿਖੇ ਕੰਮ ਕਰਦਾ ਹੈ ਅਤੇ ਛੁੱਟੀ ਹੋਣ ਉਪਰੰਤ ਰਾਤ ਕਰੀਬ 10 ਵਜੇ ਅੰਮਿ੍ਤਸਰ ਤੋਂ ਆਪਣੇ ਪਿੰਡ ਸੋਹੀਆਂ ਕਲਾਂ ਨੂੰ ਆਪਣੀ ਮੋਪਿਡ 'ਤੇ ਸਵਾਰ ਹੋ ਕੇ ਆ ਰਿਹਾ ਸੀ ਅਤੇ ਮੈਂ ਵੀ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ | ਉਸ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਜਦ ਮੇਰਾ ਲੜਕਾ ਬੱਲ ਖੁਰਦ ਨਜ਼ਦੀਕ ਪੁੱਜਾ ਤਾਂ ਫਤਿਹਗੜ੍ਹ ਚੂੜੀਆਂ ਵਾਲੇ ਪਾਸਿਓਾ ਇਕ ਕਰੇਟਾ ਕਾਰ ਰੰਗ ਚਿੱਟਾ ਬਹੁਤ ਹੀ ਤੇਜ਼ ਰਫਤਾਰ ਬਿਨਾਂ ਹਾਰਨ ਦਿੱਤੇ ਆਈ, ਜਿਸਨੂੰ ਪ੍ਰਦੀਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਵਾਰਡ ਨੰਬਰ-08 ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਚਲਾ ਰਿਹਾ ਸੀ | ਜਿਸ ਨੇ ਮੇਰੇ ਵੇਖਦਿਆਂ ਵੇਖਦਿਆਂ ਆਪਣੀ ਕਾਰ ਦੀ ਟੱਕਰ ਮੇਰੇ ਲੜਕੇ ਜਗਤਾਰ ਸਿੰਘ ਦੀ ਮੋਪਿਡ ਵਿਚ ਮਾਰੀ, ਜਿਸ ਨਾਲ ਮੇਰਾ ਲੜਕਾ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮੋਪੇਡ ਵੀ ਬਹੁਤ ਜ਼ਿਆਦਾ ਨੁਕਸਾਨੀ ਗਈ | ਇਸ ਉਪਰੰਤ ਮੈਂ ਆਪਣੇ ਲੜਕੇ ਨੂੰ ਕਾਹਲੀ ਕਾਹਲੀ ਨਾਲ ਚੁੱਕਣ ਲੱਗਾ, ਪਰ ਮੇਰੇ ਲੜਕੇ ਦੀ ਮੌਕੇ 'ਤੇ ਹੀ ਮੌਤ ਗਈ | ਇਸ ਸੰਬੰਧੀ ਥਾਣਾ ਕੰਬੋਅ ਦੀ ਪੁਲਿਸ ਵਲੋਂ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਾਲਕ ਪ੍ਰਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਕੌਮਾਂਤਰੀ ਗਤਕਾ ਦਿਵਸ 21 ਨੂੰ - ਜਥਾ ਸਿਰਲੱਥ ਖ਼ਾਲਸਾ ਅਗਲੀ ਖ਼ਬਰ ਪੁਲਿਸ ਨੇ ਹੈੈਰੋਇਨ, ਇਕ ਦੇਸੀ ਪਿਸਟਲ, 4 ਮੈਗਜ਼ੀਨ ਸਮੇਤ ਦੋਸ਼ੀ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।