16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਇਸਕਾਨ ਮੰਦਰ ਵਰਿੰਦਾਵਨ ਗਾਰਡਨ ਵਿਖੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 17-06-2025
ਅੰਮਿ੍ਤਸਰ, 16 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਇਸਕਾਨ ਮੰਦਿਰ ਵਰਿੰਦਾਵਨ ਗਾਰਡਨ ਵਿਖੇ ਸ੍ਰੀ ਰਾਧਾ-ਕਿ੍ਸ਼ਨ ਨੋਕਾ ਵਿਹਾਰ ਅਤੇ ਅੰਬ ਮਹਾਂ ਉਤਸਵ ਧੂਮਧਾਮ ਨਾਲ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਇੰਦਰਾਨੁਜ ਦਾਸ ਨੇ ਕੀਤੀ | ਇਸ ਸ਼ੁਭ ਮੌਕੇ ਸ੍ਰੀ ਰਾਧਾ-ਕਿ੍ਸ਼ਨ ਦੇ ਪਹਿਰਾਵੇ ਤੇ ਮੰਦਰ ਨੂੰ ਅੰਬਾਂ ਨਾਲ ਆਕਰਸ਼ਕ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਸਾਰਾ ਮਾਹੌਲ ਭਗਤੀ ਤੇ ਅਨੰਦਮਈ ਹੋ ਗਿਆ ਸੀ | ਇਸ ਦੌਰਾਨ ਇਕ ਬਣਾਉਟੀ ਸਰੋਵਰ ਅਤੇ ਕਿਸ਼ਤੀ ਵੀ ਤਿਆਰ ਕੀਤੀ | ਸ਼ਰਧਾਲੂਆਂ ਨੇ ਭਗਵਾਨ ਨੂੰ ਸ਼ਰਧਾ ਨਾਲ ਕਿਸ਼ਤੀ 'ਚ ਬਿਠਾਇਆ ਤੇ ਸ਼ਰਧਾ ਨਾਲ ਆਰਤੀ ਕੀਤੀ | ਕਈ ਸ਼ਰਧਾਲੂ ਆਪਣੇ ਘਰਾਂ ਤੋਂ ਸਾਤਵਿਕ ਭੋਗ ਲੈ ਕੇ ਆਏ, ਜੋ ਭਗਵਾਨ ਨੂੰ ਚੜ੍ਹਾਇਆ ਗਿਆ ਸੀ | ਇਸ ਹਰਿਕਿ੍ਪਾ ਪ੍ਰਭੂ ਨੇ ਸ੍ਰੀ ਰਾਧਾ-ਕਿ੍ਸ਼ਨ ਦੇ ਬ੍ਰਹਮ ਲੀਲਾ 'ਤੇ ਅਧਾਰਤ ਇਕ ਸੁੰਦਰ ਕਥਾ ਸੁਣਾਈ | ਮੌਜੂਦ ਸ਼ਰਧਾਲੂਆਂ ਨੇ ਇਸ ਕਥਾ ਦਾ ਬਹੁਤ ਭਾਵੁਕਤਾ ਨਾਲ ਆਨੰਦ ਮਾਣਿਆ | ਕਥਾ ਤੋਂ ਬਾਅਦ ਭਗਵਾਨ ਦੀ ਮਹਾਂ ਆਰਤੀ ਕੀਤੀ ਗਈ ਅਤੇ ਸਾਰੇ ਭਗਤਾਂ ਨੂੰ ਮਹਾਂ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਸ਼ਿਆਮਾਨੰਦ ਦਾਸ, ਦੀਨਾਨਾਥ ਦਾਸ, ਦਸ਼ਰਥ ਦਾਸ, ਰਘੁਪਤੀਰਾਮ ਦਾਸ, ਨਰਹਰੀ ਦਾਸ, ਜੈਦੇਵ ਦਾਸ, ਸ਼ਾਲੀਗ੍ਰਾਮ ਦਾਸ, ਵਿਸ਼ਨੂੰਚਿਤ ਦਾਸ, ਰਘੁਪਤੀ ਦਾਸ, ਰਾਜੀਵ ਅਨੇਜਾ, ਗੌਰਵ ਅਗਰਵਾਲ, ਨਰਿੰਦਰ ਅਰੋੜਾ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |
ਪਿਛਲੀ ਖ਼ਬਰ ਬ੍ਰਹਮਾ ਕੁਮਾਰੀ ਸੇਵਾ ਕੇਂਦਰ ਅੰਮਿ੍ਤਸਰ ਵਲੋਂ ਅਧਿਆਤਮਿਕ ਪੋ੍ਰਗਰਾਮ ਅਗਲੀ ਖ਼ਬਰ ਮਹਾਂਮਾਈ ਦਾ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।