16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਤਿਸੰਗ ਤੇ ਸਾਧਨਾ ਆਤਮਾ ਨੂੰ ਨਿਰਮਲਤਾ ਵੱਲ ਲੈ ਜਾਂਦੇ ਹਨ- ਸਾਧਵੀ ਬਿੰਦੂ ਭਾਰਤੀ

ਅਜੀਤ ਡੈਸਕ 17-06-2025
ਅੰਮਿ੍ਤਸਰ, 16 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਰਾਮ ਮੰਦਰ ਸ਼ਿਵਾਲਾ ਬਾਗ ਭਾਈਆਂ ਵਿਖੇ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਸਤਿਸੰਗ 'ਚ ਸਾਧਵੀ ਬਿੰਦੂ ਭਾਰਤੀ ਨੇ ਅਧਿਆਤਮਿਕ ਸਿੱਖਿਆਵਾਂ ਦੇ ਆਧਾਰ 'ਤੇ 'ਅੰਤਰ ਗਿਆਨ ਅਤੇ ਆਤਮ-ਸੰਵਾਦ' ਵਿਸ਼ੇ 'ਤੇ ਪ੍ਰਵਚਨ ਦਿੰਦੇ ਹੋਏ ਕਿਹਾ ਕਿ ਆਤਮਾ ਨਾਲ ਜੁੜਨਾ ਕਿਸੇ ਬਾਹਰੀ ਸਾਧਨ ਰਾਹੀਂ ਨਹੀਂ, ਸਗੋਂ ਅੰਦਰਲੀ ਗਹਿਰਾਈ 'ਚ ਉਤਰ ਕੇ ਹੀ ਸੰਭਵ ਹੈ | ਜਦੋਂ ਮਨੁੱਖ ਆਪਣੇ ਆਪ ਨਾਲ ਗੱਲ ਕਰਨਾ ਸਿੱਖ ਜਾਂਦਾ ਹੈ, ਤਦੋਂ ਉਹ ਪ੍ਰਮਾਤਮਾ ਦੀ ਅਸਲੀ ਅਨੁਭੂਤੀ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਸਾਨੂੰ ਬਾਹਰਲੀ ਦੁਨੀਆ 'ਚ ਵਿਅਸਤ ਰੱਖਦਾ ਹੈ, ਪਰ ਸੱਚੀ ਸ਼ਾਂਤੀ ਅਤੇ ਆਨੰਦ ਅੰਦਰਲੇ ਮੌਨ 'ਚ ਲੁਕੇ ਹੋਏ ਹਨ | ਸਤਿਸੰਗ ਦਾ ਮਕਸਦ ਕੇਵਲ ਸੁਣਨਾ ਨਹੀਂ, ਸਗੋਂ ਆਪਣੇ ਆਪ ਨੂੰ ਜਾਣਨ ਵੱਲ ਇਕ ਕਦਮ ਵਧਾਉਣਾ ਹੈ | ਸਤਿਸੰਗ ਅਤੇ ਸਾਧਨਾ ਆਤਮਾ ਨੂੰ ਨਿਰਮਲਤਾ ਵੱਲ ਲੈ ਜਾਂਦੇ ਹਨ | ਇਸ ਸਮਾਗਮ 'ਚ ਭਜਨਾ ਦੀ ਮਿਠੀ ਪੇਸ਼ਕਾਰੀ ਨੇ ਸਾਰੇ ਮਾਹੌਲ ਨੂੰ ਪੂਰਨ ਤੌਰ 'ਤੇ ਆਤਮਿਕ ਬਣਾ ਦਿੱਤਾ |
ਪਿਛਲੀ ਖ਼ਬਰ ਧਾਮੀ ਵਲੋਂ 'ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ' ਪੁਸਤਕ ਲੋਕ ਅਰਪਿਤ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਮੌਕੇ ਪੰਥਕ ਏਕਤਾ ਤੇ ਸਿੱਖ ਪੰਥ ਚੜ੍ਹਦੀ ਕਲਾ ਲਈ ਅਰਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।