16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵਪਾਰ ਮੂਲ ਸ਼ਬਦਾਵਲੀ ਦੇ 3,837 ਮੁੱਖ ਟਰਮਾਂ ਦਾ ਹੋਇਆ ਸਫ਼ਲ ਅਨੁਵਾਦ

ਅਜੀਤ ਡੈਸਕ 17-06-2025
ਅੰਮਿ੍ਤਸਰ, 16 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਪਾਰ ਮੂਲ ਸ਼ਬਦਾਵਲੀ (ਅੰਗ੍ਰੇਜ਼ੀ-ਪੰਜਾਬੀ ਅਨੁਵਾਦ) ਸੰਬੰਧੀ ਪੰਜ ਦਿਨਾਂ ਵਿਸ਼ੇਸ਼ ਪੈਨਲ ਮੀਟਿੰਗ ਸਫਲਤਾਪੂਰਵਕ ਸੰਪੰਨ ਹੋਈ | ਇਸ ਦੌਰਾਨ ਵਪਾਰ ਮੂਲ ਸ਼ਬਦਾਵਲੀ ਦੇ 3,837 ਮੁੱਖ ਟਰਮਾਂ ਦਾ ਸਫਲ ਅਨੁਵਾਦ ਕੀਤਾ ਗਿਆ | ਇਹ ਯਤਨ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਕਮਿਸ਼ਨ ਫਾਰ ਸਾਇੰਟੀਫਿਕ ਐਂਡ ਟੈਕਨੀਕਲ ਟਰਮੀਨਾਲੋਜੀ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫਾਇਨੈਂਸ਼ਲ ਸਟੱਡੀਜ਼ ਨਾਲ ਸਾਂਝੇ ਤੌਰ 'ਤੇ ਕਰਵਾਇਆ ਗਿਆ, ਇਸ 'ਚ ਅਸਿਸਟੈਂਟ ਸੀਨੀਅਰ ਸਾਇੰਟਿਸਟ (ਕਾਮਰਸ) ਇੰਦਰਦੀਪ ਸਿੰਘ ਨੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ, ਜਦਕਿ ਡਾ. ਹਰਸੰਦਲਦੀਪ ਕੌਰ ਨੇ ਸਥਾਨਕ ਕਨਵੀਨਰ ਵਜੋਂ ਸੇਵਾਵਾਂ ਦਿੱਤੀਆਂ | ਇਸ ਮੌਕੇ ਵਿਸ਼ਾ ਮਾਹਿਰ ਡਾ. ਅਪਰਨਾ ਭਾਟੀਆ, ਡਾ. ਨਿਸ਼ਚੈ ਅਰੋੜਾ ਅਤੇ ਡਾ. ਮੇਘਾ ਸ਼ਾਮਿਲ ਹੋਏ | ਪੰਜਾਬੀ ਭਾਸ਼ਾ ਵਿਭਾਗ ਵਲੋਂ ਡਾ. ਮਨਮੋਹਨ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਹਰਿੰਦਰ ਕੌਰ ਸੋਹਲ ਅਤੇ ਡਾ. ਬਲਜੀਤ ਨੇ ਅਹਿਮ ਭੂਮਿਕਾ ਨਿਭਾਈ | ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੁੱਖ ਉਦੇਸ਼ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਆਸ਼ੇ ਅਨੁਸਾਰ ਉੱਚ ਸਿੱਖਿਆ ਵਿਚ ਸਥਾਨਕ ਭਾਸ਼ਾਵਾਂ ਨੂੰ ਅਕਾਦਮਿਕਤਾ ਦਾ ਹਿੱਸਾ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਮਝਣ ਵਾਲੇ ਵਿਦਿਆਰਥੀਆਂ ਲਈ ਕਾਮਰਸ ਦੀ ਪੜ੍ਹਾਈ 'ਚ ਬਹੁਤ ਲਾਭ ਪੁੁੱਜੇਗਾ | ਇਸ ਤੋਂ ਇਲਾਵਾ ਇਹ ਉਪਰਾਲਾ ਵਪਾਰ ਸਿੱਖਿਆ 'ਚ ਇਕ ਨਵਾਂ ਮਾਪਦੰਡ ਸਥਾਪਿਤ ਕਰੇਗਾ ਤੇ ਭਵਿੱਖ 'ਚ ਹੋਰ ਵਿਸ਼ਿਆਂ ਅਤੇ ਭਾਸ਼ਾਵਾਂ 'ਚ ਵੀ ਇੰਨਾ ਹੀ ਮਹੱਤਵਪੂਰਨ ਸ਼ੁਰੂਆਤਾਂ ਲਈ ਰਾਹ ਖੋਲ੍ਹੇਗਾ |
ਪਿਛਲੀ ਖ਼ਬਰ ਭਾਜਪਾ ਨਾਲ ਗੱਠਜੋੜ ਅਕਾਲੀਆਂ ਦਾ ਖ਼ਿਆਲੀ ਪੁਲਾਓ- ਪ੍ਰੋ. ਖਿਆਲਾ ਅਗਲੀ ਖ਼ਬਰ ਭਾਜਪਾ ਦੀ ਸਰਕਾਰ ਦੇਸ਼ 'ਚ ਇਕ ਧਰਮ ਦਾ ਰਾਜ ਦਾ ਪ੍ਰਚਾਰ ਕਰਕੇ ਲੋਕਾਂ 'ਚ ਪਾ ਰਹੀ ਹੈ ਵੰਡੀਆਂ- ਕਾਮਰੇਡ ਪਾਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।