ਅੰਮਿ੍ਤਸਰ, 16 ਜੂਨ (ਗਗਨਦੀਪ ਸ਼ਰਮਾ)-ਹਾਲ ਗੇਟ ਤੋਂ ਰੇਲਵੇ ਸਟੇਸ਼ਨ ਤੱਕ ਬਣਾਏ ਗਏ ਨਵੇਂ ਰੇਲਵੇ ਓਵਰ ਬਿ੍ਜ ਦੇ ਹੇਠਾਂ ਰੇਲਵੇ ਲਾਈਨਾਂ ਨੇੜਿਓਾ ਮਾਸੂਮ ਬੱਚਾ ਮਿਲਿਆ ਹੈ | ਜੀ. ਆਰ. ਪੀ. ਅੰਮਿ੍ਤਸਰ 'ਚ ਤਾਇਨਾਤ ਏ. ਐੱਸ. ਆਈ. ਜਸਵਿੰਦਰ ਪਾਲ ਨੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸੇ ਰਾਹਗੀਰ ਨੇ ਇਸ ਬੱਚੇ ਬਾਰੇ ਇਤਲਾਹ ਦਿੱਤੀ ਸੀ | ਉਹ ਆਪਣੇ ਨਾਲ ਇਕ ਮਹਿਲਾ ਕਰਮਚਾਰੀ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਰੇਲਵੇ ਲਾਈਨਾਂ ਦੇ ਕੰਢੇ ਮਾਸੂਮ ਬੱਚਾ (ਲੜਕਾ) ਰੋ ਰਿਹਾ ਸੀ | ਉਹ ਉਸ ਬੱਚੇ ਨੂੰ ਚੁੱਕ ਕੇ ਤੁਰੰਤ ਜੀ. ਆਰ. ਪੀ. ਪੁਲਿਸ ਥਾਣੇ ਲੈ ਆਏ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਬੱਚੇ ਨੂੰ ਸੰਬੰਧਿਤ ਵਿਭਾਗ ਹਵਾਲੇ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਬੱਚੇ ਨੂੰ ਇੱਥੇ ਕੌਣ ਛੱਡ ਕੇ ਗਿਆ, ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |